ਅੰਮ੍ਰਿਤਸਰ, 29 ਨਵੰਬਰ (ਗੁਰਪ੍ਰੀਤ ਸਿੰਘ)- ਕੁਚਿੰਗ ਇਸਤਰੀ ਸੰਗਤ, ਮਲੇਸ਼ੀਆ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੰਮੂੁਕਸ਼ਮੀਰ ਹੜ੍ਹ ਪੀੜਤਾਂ ਲਈ 90000 ਦੀ ਨਗਦ ਸਹਾਇਤਾ ਰਾਸ਼ੀ ਦਿੱਤੀ ਗਈ।ਬੀਬੀ ਹਰਵਿੰਦਰ ਕੌਰ ਚੇਅਰਪਰਸਨ ਕੁਚਿੰਗ ਇਸਤਰੀ ਸੰਗਤ ਮਲੇਸ਼ੀਆ ਵੱਲੋਂ ਭੇਜੀ ਗਈ ਨੁਮਾਇੰਦਾ ਬੀਬੀ ਸਨਜੀਤ ਕੌਰ ਨੇ ਕਿਹਾ ਕਿ ਸਾਰੀ ਦੁਨੀਆਂ ਨੂੰ ਪਤਾ ਚੱਲ ਗਿਆ ਹੈ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਨਾਂ ਕਿਸੇ ਭੇਦ ਭਾਵ ਦੇ ਕੁਦਰਤੀ ਆਫ਼ਤਾਂ ਕਾਰਣ ਬਰਬਾਦ ਹੋਏ ਲੋਕਾਂ ਦੀ ਫਰਾਖ਼ ਦਿਲੀ ਨਾਲ ਸਹਾਇਤਾ ਕਰਦੀ ਹੈ।ਉਨ੍ਹਾਂ ਕਿਹਾ ਕਿ ਇਸੇ ਲਈ ਸਾਡੀ ਸੰਸਥਾ ਵੱਲੋਂ ਸ਼ੋ੍ਰਮਣੀ ਕਮੇਟੀ ਵੱਲੋਂ ਆਰੰਭੇ ਜਾ ਰਹੇ ਰਾਹਤ ਕਾਰਜਾਂ ਵਿਚ ਹਿੱਸਾ ਪਾਇਆ ਜਾ ਰਿਹਾ ਹੈ ਤਾਂ ਜੋ ਇਹ ਸੇਵਾ ਸਮਾਜ ਭਲਾਈ ਕੰਮਾਂ ਵਿੱਚ ਲਗਾਈ ਜਾ ਸਕੇ।
ਸ. ਬਿਜੈ ਸਿੰਘ ਮੀਤ ਸਕੱਤਰ ਸ਼ੋ੍ਰਮਣੀ ਕਮੇਟੀ ਨੇ ਕੁਚਿੰਗ ਇਸਤਰੀ ਸੰਗਤ, ਮਲੇਸ਼ੀਆ ਵੱਲੋਂ ਭੇਜੀ ਗਈ ਨੁਮਾਇੰਦਾ ਬੀਬੀ ਸਨਜੀਤ ਕੌਰ ਉਨ੍ਹਾਂ ਦੇ ਪਤੀ ਸ. ਸੰਤੋਖ ਸਿੰਘ, ਕਾਕਾ ਰਸ਼ਪਾਲ ਸਿੰਘ ਅਤੇ ਬੀਬਾ ਹਰਨਿਸ਼ਾ ਕੌਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।ਸ. ਬਿਜੈ ਸਿੰਘ ਨੇ ਕੁਚਿੰਗ ਇਸਤਰੀ ਸੰਗਤ, ਮਲੇਸ਼ੀਆ ਦਾ ਧੰਨਵਾਦ ਕਰਦਿਆ ਕਿਹਾ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਸਾਹਿਬਾਨ ਵੱਲੋਂ ਦੱਸੇ ਸਰਬੱਤ ਦੇ ਭਲੇ ਦੇ ਸਿਧਾਂਤ ਤੇ ਚੱਲਦੀ ਹੋਈ ਬਿਨਾਂ ਕਿਸੇ ਜਾਤੁਪਾਤ, ਧਰਮ ਜਾਂ ਮਜ੍ਹਬ ਦੇ ਦੇਸ਼ ਵਿੱਚ ਬਣੀ ਕਿਸੇ ਵੀ ਮੁਸੀਬਤ ਸਮੇਂ ਸਹਾਇਤਾ ਕਰਦੀ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਹੁਣ ਵੀ ਜੰਮੂੁਕਸ਼ਮੀਰ ਤੇ ਹੜ੍ਹਾਂ ਕਾਰਣ ਆਈ ਕੁਦਰਤੀ ਕਰੋਪੀ ਕਾਰਣ ਸ਼ੋ੍ਰਮਣੀ ਕਮੇਟੀ ਵੱਲੋਂ ਪੱਕਿਆ ਤੇ ਸੁੱਕਾ ਰਾਸ਼ਨ, ਗਰਮ ਕੱਪੜੇ, ਬਿਸਤਰੇ, ਨਗਦ ਰਾਸ਼ੀ ਅਤੇ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾਂ ਨਾਲ ਸ. ਇੰਦਰ ਮੋਹਣ ਸਿੰਘ ‘ਅਨਜਾਣ’, ਸ. ਪਰਮਜੀਤ ਸਿੰਘ ਅਤੇ ਸ. ਜਤਿੰਦਰ ਸਿੰਘ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …