Sunday, December 22, 2024

ਅੰਮ੍ਰਿਤਸਰ ਦੇ ਜੰਮਪਲ ਬਾਲੀਵੁੱਡ ਅਦਾਕਾਰਾਂ ਤੇ ਗਾਇਕਾਂ ਨੂੰ ਸਮਰਪਿਤ 8 ਦਿਨਾਂ ‘ਸੁਰ ਉਤਸਵ’ ਆਰੰਭ

ਪਹਿਲਾ ਦਿਨ ਬਾਲੀਵੂਡ ਸੁਪਰ ਸਟਾਰ ਰਾਜੇਸ਼ ਖੰਨਾ ਨੂੰ ਕੀਤਾ ਸਮਰਪਿਤ

ਅੰਮ੍ਰਿਤਸਰ, 24 ਜੁਲਾਈ (ਦੀਪ ਦਵਿੰਦਰ ਸਿੰਘ) – ਯੂ.ਐਨ ਐਂਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ 24 ਤੋਂ 31 ਜੁਲਾਈ ਤੱਕ ਚੱਲਣ ਵਾਲੇ 8 ਦਿਨਾਂ ਸੁਰ ਉਤਸਵ ਦਾ ਉਦਘਾਟਨ ਅੱਜ ਸਾਬਕਾ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕੀਤਾ।ਉਨਾਂ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕੀਤੀ।ਇਹ ਸੁਰ ਉਤਸਵ ਸਮਾਗਮ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਹਾ ਹੈ।8 ਦਿਨਾਂ ਸੁਰ ਉਤਸਵ ਦੇ ਪਹਿਲੇ ਦਿਨ ਬਾਲੀਵੁੱਡ ਦੇ ਪਹਿਲੇ ਸੁਪਰ ਸਟਾਰ ਮਰਹੂਮ ਅਦਾਕਾਰ ਰਾਜੇਸ਼ ਖੰਨਾ ਨੂੰ ਸਮਰਪਿਤ ਕੀਤਾ ਗਿਆ।ਉਨ੍ਹਾਂ ‘ਤੇ ਫਿਲਮਾਏ ਹੋਏ ਗੀਤਾਂ ਨੂੰ ਅੰਮ੍ਰਿਤਸਰ ਦੇ ਮਸ਼ਹੂਰ ਡਾਕਟਰਾਂ ਨੇ ਗਾ ਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ।ਰਾਜੇਸ਼ ਖੰਨਾ ਤੇ ਫਿਲਮਾਏ ਗੀਤਾਂ ਨੂੰ ਗਾਉਣ ਵਾਲੇ ਡਾ. ਅਮਿਤ ਧਵਨ, ਡਾ. ਹਰਪ੍ਰੀਤ ਸਿੰਘ, ਡਾ. ਪੀ.ਐਸ ਗਰੋਵਰ, ਡਾ. ਸੰਗੀਤਾ ਉੱਪਲ, ਡਾ. ਰਵੀ ਸੈਣੀ, ਡਾ. ਅਮਨ ਲੂਥਰਾ, ਡਾ. ਗੁਰਪ੍ਰੀਤ ਛਾਬੜਾ, ਡਾ. ਦਮਨਦੀਪ ਸਿੰਘ, ਡਾ. ਹਰਪ੍ਰੀਤ, ਡਾ. ਅਮਿਤ ਨੇ ਖ਼ੂਬਸੂਰਤ ਫ਼ਿਲਮੀ ਗੀਤ ਗਾਏ।ਸੁਰ ਉਤਸਵ ਪ੍ਰੋਗਰਾਮ ਦੇ ਡਾਇਰੈਕਟਰ ਤੇ ਪ੍ਰਸਿੱਧ ਗਾਇਕ-ਸੰਗੀਤਕਾਰ ਹਰਿੰਦਰ ਸੋਹਲ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਤੇ ਅੰਮ੍ਰਿਤਸਰ ਦੇ ਜੰਮਪਲ ਮਰਹੂਮ ਅਦਾਕਾਰ ਰਾਜੇਸ਼ ਖੰਨਾ ਦੀ ਜੀਵਨੀ ਅਤੇ ਸੰਘਰਸ਼ਾਂ ਬਾਰੇ ਦੱਸਿਆ।ਸੋਹਲ ਨੇ ਦੱਸਿਆ ਕਿ ਸੁਰ ਉਤਸਵ ਦੇ ਬਾਕੀ ਦਿਨ ਕਰਮਵਾਰ ਮਹਿੰਦਰ ਕਪੂਰ, ਨਰਿੰਦਰ ਚੰਚਲ, ਜਸਪਾਲ ਸਿੰਘ, ਸੁਖਵਿੰਦਰ ਸਿੰਘ, ਵਿਨੋਦ ਮਹਿਰਾ, ਦਾਰਾ ਸਿੰਘ, ਜਤਿੰਦਰ ਅਤੇ ਮੁਹਮੰਦ ਰਫ਼ੀ ਦੇ ਜੀਵਨ ਅਤੇ ਕਲਾ ਸਬੰਧੀ ਹੋਣਗੇ।
ਅਦਾਕਾਰ ਜਸਵੰਤ ਜੱਸ ਪੰਜਾਬ ਰਫ਼ੀ ਰਤਨ ਐਵਾਰਡ ਨਾਲ ਸਨਮਾਨਿਤ
ਸਮਾਗਮ ਦੇ ਅੰਤ ‘ਚ ਰੰਗਮੰਚ ਤੇ ਫ਼ਿਲਮ ਅਦਾਕਾਰ ਜਸਵੰਤ ਸਿੰਘ ਜੱਸ ਨੂੰ ਪੰਜਾਬ ਰਫ਼ੀ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਵਿਰਸਾ ਵਿਹਾਰ ਦੇ ਸਕੱਤਰ ਰਮੇਸ਼ ਯਾਦਵ, ਵਿੱਤ ਸਕੱਤਰ ਭੁਪਿੰਦਰ ਸਿੰਘ ਸੰਧੂ, ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਡਾ. ਕੁਲਬੀਰ ਸਿੰਘ ਸੂਰੀ, ਡਾ. ਗੁਰਿੰਦਰ ਕੌਰ ਸੂਰੀ, ਰਾਣਾ ਪ੍ਰਤਾਪ ਸ਼ਰਮਾ, ਜਗਦੀਪ ਹੀਰ, ਦਲਜੀਤ ਸਿੰਘ ਅਰੋੜਾ, ਸਤਨਾਮ ਸਿੰਘ, ਸਾਹਿਲ ਸ਼ਰਮਾ, ਬਿਕਰਮਜੀਤ, ਰਾਧਿਕਾ ਸ਼ਰਮਾ, ਉਪਾਸਨਾ ਭਾਰਦਵਾਜ, ਮਨਪ੍ਰੀਤ ਸੋਹਲ, ਮੰਚਪ੍ਰੀਤ, ਗੁਰਬਾਜ ਸਿੰਘ ਛੀਨਾ, ਧਰਵਿੰਦਰ ਔਲਖ, ਬ੍ਰਿਜੇਸ਼ ਜੋਲੀ, ਰੋਟਰੀ ਕਲੱਬ ਅੰਮ੍ਰਿਤਸਰ ਈਕੋ ਦੇ ਮੈਂਬਰ ਐਡਵੋਕੇਟ ਐਸ.ਐਸ ਬਤਰਾ, ਜਸਪਾਲ ਸਿੰਘ ਪਾਲੀ, ਏ.ਪੀ ਐਸ ਬਤਰਾ, ਰਾਕੇਸ਼ ਕਪੂਰ, ਜੇ.ਪੀ ਸਿੰਘ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …