ਸੰਗਰੂਰ, 30 ਜੁਲਾਈ (ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਖੁਸ਼ੀਆਂ-ਖੇੜੇ ਵੰਡਦਾ ਤਿਉਹਾਰ ‘ਹਰਿਆਲੀ ਤੀਜ਼’ ਬੱਚਿਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਮਨਾਇਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਕੁੜੀਆਂ ਵਲੋਂ ਪੀਂਘਾ ਝੂਟ ਕੇ ਅਤੇ ਗਿੱਧਾ ਪਾ ਕੇ ਕੀਤੀ ਗਈ।ਕਲਾਸ ਤੀਸਰੀ ਤੋਂ ਬਾਰ੍ਹਵੀਂ ਤੱਕ ਦੀਆਂ ਲੜਕੀਆਂ ਨੇ ਪੰਜਾਬੀ ਸੱਭਿਆਚਾਰਕ ਪਹਿਰਾਵੇ ਵਿੱਚ ਤੀਆਂ ਦਾ ਪ੍ਰੋਗਰਾਮ ਵੱਖ-ਵੱਖ ਅੰਦਾਜ਼ ‘ਚ ਪੇਸ਼ ਕੀਤਾ।ਜਿਸ ਵਿੱਚ ਮਿਸ ਤੀਜ਼ ਦੀ ਚੋਣ ਬੱਚੇ ਦੇ ਪਹਿਰਾਵੇ, ਚੱਲਣ ਦਾ ਤਰੀਕਾ, ਆਤਮ ਵਿਸ਼ਵਾਸ਼, ਬੋਲੀ, ਸਪੀਚ, ਸਭਿਆਚਾਰ ਅਧਾਰਿਤ ਸਵਾਲ ਜ਼ਵਾਬ ਜਾਂ ਕਿਸੇ ਵਿਚਾਰ ਦੇ ਅਧਾਰਿਤ ਪ੍ਰਤੀਯੋਗਿਤਾ ਕਰਵਾਈ ਗਈ।ਇਹਨਾਂ ਵਿੱਚ ਕਲਾਸ ਤੀਸਰੀ ਵਿਚੋੋਂ ਜੀਨਤਪਾਲ ਕੌਰ, ਚੌਥੀ ਵਿਚੋਂ ਹੈਵਨਪ੍ਰੀਤ ਕੌਰ, ਪੰਜਵੀਂ ਵਿਚੋਂ ਨਿਆਸ਼ਾ ਸ਼ਰਮਾ, ਛੇਵੀਂ ਵਿਚੋਂ ਐਸ਼ਰਿਆ ਤੇ ਸ਼ਿਨਮ, ਸਤਵੀਂ ਵਿਚੋਂ ਅਵਨੀਤ ਕੌਰ, ਅਠਵੀਂ ਵਿਚੋਂ ਏਕਮਦੀਪ ਕੌਰ, ਨੌਵੀਂ ਵਿਚੋਂ ਹਰਲੀਨ ਕੌਰ, ਦਸਵੀਂ ਵਿਚੋਂ ਸੁਹਾਨੀ, ਗਿਆਰਵੀਂ ਵਿਚੋਂ ਨਵਜੋਤ ਕੌਰ ਅਤੇ ਬਾਰ੍ਹਵੀਂ ਵਿਚੋਂ ਯਸ਼ਨੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਨੇ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਅਤੇ ਹਰਿਆਲੀ ਤੀਜ਼ ਦੀ ਵਧਾਈ ਦਿੱਤੀ।
ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਮੈਡਮ ਸਵਰਨ ਕੌਰ ਅਤੇ ਸਮੂਹ ਸਟਾਫ ਮੈਂਬਰ ਹਾਜ਼਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …