Tuesday, December 5, 2023

ਅਪੈਰਲ ਐਂਡ ਟੈਕਸਟਾਈਲ ਟੈਕਨਾਲੋਜੀ ਲਈ ਅੰਤਿਮ ਦਾਖਲਾ ਮਿਤੀ 31 ਅਗਸਤ – ਡਾ. ਸੁਖਪ੍ਰੀਤ ਸਿੰਘ

ਅੰਮ੍ਰਿਤਸਰ, 17 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਕਾਦਮਿਕ ਸੈਸ਼ਨ 2022-23 ਲਈ ਬੀ.ਟੈਕ (ਟੈਕਸਟਾਈਲ ਪ੍ਰੋਸੈਸਿੰਗ ਟੈਕਨਾਲੋਜੀ) ਅਤੇ ਐਮ.ਐਸ.ਸੀ (ਐਪਰਲ ਐਂਡ ਟੈਕਸਟਾਈਲ) ‘ਚ ਕੁੱਝ ਖਾਲੀ ਸੀਟਾਂ ਲਈ ਵਿਦਿਆਰਥੀ ਅਪਲਾਈ ਕਰ ਸਕਦੇ ਹਨ।
ਵਿਭਾਗ ਦੇ ਮੁੱਖੀ ਡਾ. ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਾਲੀ ਸੀਟਾਂ ਲਈ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਫੀਸ ਜਮ੍ਹਾ ਕਰਵਾ ਕੇ ਆਨਲਾਈਨ ਅਰਜ਼ੀ ਫਾਰਮ 31 ਅਗਸਤ ਤਕ ਭਰ ਸਕਦੇ ਹਨ।ਇਹ ਸੀਟਾਂ 31 ਅਗਸਤ ਤੋਂ ਪਹਿਲਾਂ ਪਹਿਲਾਂ ਫਸਟ ਕਮ ਫਸਟ ਸਰਵ ਦੇ ਆਧਾਰ `ਤੇ ਭਰੀਆਂ ਜਾਣਗੀਆਂ।ਉਨ੍ਹਾਂ ਦੱਸਿਆ ਕਿ ਵਿਭਾਗ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸੈਕਟਰ ਦੀਆਂ ਕੰਪਨੀਆਂ (ਵਰਧਮਾਨ, ਟ੍ਰਾਈਡੈਂਟ, ਮਾਲਵਾ, ਰੇਮੰਡ, ਅਲੋਕ ਇੰਡਸਟਰੀਜ਼, ਨਾਹਰ ਗਰੁੱਪ, ਅਰਵਿੰਦ ਮਿਲਜ਼, ਆਰਤੀ ਇੰਟਰਨੈਸ਼਼ਨਲ, ਜੇ.ਸੀ.ਟੀ ਫਗਵਾੜਾ, ਡੈਕਾਥਲੋਨ, ਰੀਬੋਕ, ਬਲੈਕਬੇਰੀ ਆਦਿ ਤੋਂ ਇਲਾਵਾ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਨੌਕਰੀਆਂ ਕਾਰਜਸ਼ੀਲ ਹਨ।

Check Also

ਸਵੀਪ ਮੁਹਿੰਮ ਤਹਿਤ ਬੱਚਿਆਂ ਨੂੰ ਈ.ਵੀ.ਐਮ ਅਤੇ ਵੀ.ਵੀ.ਪੈਟ ਮਸ਼ੀਨਾਂ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ, 4 ਦਸੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਚੋਣ ਹਲਕਾ 016-ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ …