ਭਿੱਖੀਵਿੰਡ, 7 ਦਸੰਬਰ (ਕੁਲਵਿੰਦਰ ਸਿੰਘ ਕੰਬੋਕੇ, ਲਖਵਿੰਦਰ ਸਿੰਘ ਗੋਲਣ)- ਸੰਤ ਬਾਬਾ ਚਰਨ ਸਿੰਘ ਜੀ ਦਾ ਜੋ ਯਾਦਗਾਰੀ ਸਮਾਗਮ ਡਰੋਲੀ ਭਾਈ ਜਿਲ੍ਹਾ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ, ਉਸ ਵਿੱਚ ਹਾਜ਼ਰੀ ਭਰਨ ਲਈ ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਪੈਂਦੇ ਪਿੰਡ ਮਾੜੀ ਕੰਬੋਕੇ ਤੋਂ ਚੇਅਰਮੈਨ ਭਗਵੰਤ ਸਿੰਘ ਅਤੇ ਅਕਾਲੀ ਦਲ ਦੇ ਜਿਲ੍ਹਾ ਮੀਤ ਪ੍ਰਧਾਨ ਪੰਜਾਬ ਸਿੰਘ ਦੀ ਅਗਵਾਈ ਹੇਠ ਰਵਾਨਾ ਹੋਇਆ।ਇਸ ਮੌਕੇ ਚੇਅਰਮੈਨ ਭਗਵੰਤ ਸਿੰਘ ਨੇ ਦੱਸਿਆ ਕਿ ਸੰਗਤਾਂ ਦਾ ਇਹ ਜਥਾ ਯਾਦਗਾਰੀ ਸਮਾਗਮ ਵਿੱਚ ਹਾਜਰੀਆਂ ਭਰਨ ਦੇ ਨਾਲ-ਨਾਲ ਸੇਵਾ ਵਿੱਚ ਵੀ ਹਿੱਸਾ ਲਵੇਗਾ। ਉਨਾਂ ਨੇ ਜਥੇ ਵਿੱਚ ਸ਼ਾਮਲ ਸੰਗਤਾਂ ਦਾ ਧੰਨਵਾਦ ਕਰਦਿਆਂ ਪਿੰਡ ਦੀਆਂ ਹੋਰ ਸੰਗਤਾਂ ਨੂੰ ਵੀ ਅੱਗੇ ਤੋਂ ਵੱਧ ਚੜ੍ਹ ਕੇ ਹਾਜ਼ਰੀ ਭਰਨ ਲਈ ਪ੍ਰੇਰਿਤ ਕੀਤਾ।ਇਸ ਸਮੇਂ ਜਥੇਦਾਰ ਜੰਗਾ ਸਿੰਘ, ਜਥੇਦਾਰ ਦਰਸ਼ਨ ਸਿੰਘ, ਪ੍ਰਤਾਪ ਸਿੰਘ, ਹਰਦਿਆਲ ਸਿੰਘ, ਮਲਕੀਤ ਸਿੰਘ, ਦਿਲਬਾਗ ਸਿੰਘ, ਅਮਰ ਸਿੰਘ, ਅਮਰੀਕ ਸਿੰਘ, ਕਾਬਲ ਸਿੰਘ, ਪ੍ਰਤੀਕ ਸਿੰਘ, ਭਵਪ੍ਰੀਤ ਸਿੰਘ, ਸਵਰਨ ਸਿੰਘ, ਗੁਰਸਾਬ੍ਹ ਸਿੰਘ ਆਦਿ ਸੰਗਤਾਂ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …