Sunday, December 22, 2024

ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਯੁਵਕ ਸੇਵਾਵਾਂ ਕਲੱਬ ਸਮਰਾਲਾ ਵੱਲੋਂ ਖੂਨਦਾਨ ਕੈਂਪ

ਸਮਰਾਲਾ, 29 ਸਤੰਬਰ (ਇੰਦਰਜੀਤ ਸਿੰਘ ਕੰਗ) – ਸ਼ਹੀਦੇ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਪੰਜਾਬ ਐਂਡ ਸਿੰਧ ਬੈਂਕ ਸਮਰਾਲਾ ਦੇ ਸਹਿਯੋਗ ਨਾਲ ਯੁਵਕ ਸੇਵਾਵਾਂ ਕਲੱਬ ਸਮਰਾਲਾ ਵਲੋਂ ਬੈਂਕ ਦੇ ਅੱਗੇ (ਨੇੜੇ ਕ੍ਰਿਸ਼ਨ ਜੂਸ ਬਾਰ) ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ।
ਕੈਂਪ ਦਾ ਉਦਘਾਟਨ ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਉਪਿੰਦਰ ਸਿੰਘ ਵਲੋਂ ਕੀਤਾ ਗਿਆ।ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ ਮੁੱਤਿਓਂ, ਸੈਕਟਰੀ ਸਤਿੰਦਰ ਸਿੰਘ ਖੀਰਨੀਆਂ ਅਤੇ ਵਾਈਸ ਪ੍ਰਧਾਨ ਸੰਕਰ ਕਲਿਆਣ ਨੇ ਦੱਸਿਆ ਕਿ ਇਹ ਖੂਨਦਾਨ ਕੈਂਪ ਰਾਮ ਹਸਪਤਾਲ ਖਮਾਣੋਂ ਵਿਖੇ ਨਵੀਂ ਬਣੀ ਬਲੱਡ ਬੈਂਕ ਦੀ ਟੀਮ ਵਲੋਂ ਡਾਕਟਰ ਸੁਰੇਸ਼ ਦੀ ਅਗਵਾਈ ਵਿੱਚ ਲਗਾਇਆ ਗਿਆ।ਖੂਨਦਾਨੀਆਂ ਨੇ ਵੱਧ ਚੜ੍ਹ ਕੇ ਆਪਣੇ ਆਪ ਪਹੁੰਚ ਕੇ ਖੂਨਦਾਨ ਕੀਤਾ ਅਤੇ ਥੋੜ੍ਹੇ ਸਮੇਂ ‘ਚ ਹੀ ਹਸਪਤਾਲ ਦੀ ਮੰਗ ਅਨੁਸਾਰ 60 ਯੂਨਿਟ ਬਲੱਡ ਇਕੱਠਾ ਹੋ ਗਿਆ।ਪ੍ਰਬੰਧਕਾਂ ਨੇ ਸਭ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਅਜਿਹੇ ਖੁਸ਼ੀ ਦੇ ਦਿਹਾੜੇ ਸਾਨੂੰ ਖੂਨਦਾਨ ਕੈਂਪ ਲਗਾ ਕੇ ਅਤੇ ਖੂਨਦਾਨ ਕਰਕੇ ਮਨਾਉਣੇ ਚਾਹੀਦੇ ਹਨ ਤਾਂ ਜੋ ਲੋੜ ਪੈਣ ‘ਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ।ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਾਬਕਾ ਐਮ.ਐਲ.ਏ ਸਮਰਾਲਾ ਜਗਜੀਵਨ ਸਿੰਘ ਖੀਰਨੀਆਂ, ਪਰਮਜੀਤ ਸਿੰਘ ਢਿੱਲੋਂ (ਹਲਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਮਰਾਲਾ), ਅੰਮ੍ਰਿਤਪੁਰੀ (ਲੇਡੀਜ਼ ਪ੍ਰਧਾਨ ਆਮ ਆਦਮੀ ਪਾਰਟੀ), ਸ਼ਿਵ ਕਲਿਆਣ (ਜਨਰਲ ਸੈਕਟਰੀ ਬਸਪਾ ਪੰਜਾਬ), ਨੀਸਾ ਸਰਪੰਚ ਖੀਰਨੀਆਂ, ਗੁਰਦੀਪ ਲਾਲ ਦੀਪੀ (ਕ੍ਰਿਸ਼ਨ ਜੂਸ ਬਾਰ), ਲਾਲਾ ਸਮਰਾਲਾ, ਨੀਰਜ ਸਿਹਾਲਾ ਪ੍ਰਧਾਨ ਸਮਰਾਲਾ ਸ਼ੋਸਲ ਵੈਲਫੇਅਰ ਸੁਸਾਇਟੀ, ਦੀਪ ਦਿਲਬਰ ਕੋਟਾਲਾ, ਰਿੰਮੀ ਘੁਡਾਣੀ (ਯੂਥ ਆਗੂ ਅਕਾਲੀ ਦਲ), ਹੈਰੀ ਟੋਡਰਪੁਰ, ਗੁਰਪ੍ਰੀਤ ਸਿੰਘ ਬੇਦੀ (ਪ੍ਰਧਾਨ ਹਾਕੀ ਕਲੱਬ ਸਮਰਾਲਾ), ਬਿੱਟੂ ਬੇਦੀ, ਮਨੀ ਪਾਠਕ, ਇੰਦਰੇਸ ਜੈਦਕਾ, ਡਾ. ਬਲਵਿੰਦਰ (ਕੌਂਸਲ ਹਸਪਤਾਲ ਸਮਰਾਲਾ), ਮੈਡਮ ਜਸਪਿੰਦਰ ਕੌਰ ਬੈਨੀਪਾਲ (ਪਬਲਿਕ ਲੈਬਾਰਟਰੀ ਸਮਰਾਲਾ), ਤੇਜਿੰਦਰ ਸਿੰਘ ਗਰੇਵਾਲ, ਸਨੀ ਦੂਆ (ਵਾਈਸ ਪ੍ਰਧਾਨ ਨਗਰ ਕੌਂਸਲ ਸਮਰਾਲਾ), ਜਸਮੇਲ ਸਿੰਘ ਬੌਂਦਲੀ, ਅੰਮ੍ਰਿਤ ਗੁਰੋਂ, ਲੰਬੜਦਾਰ ਰੌਸਨ ਹੰਸ, ਡਾ. ਪਲਵਿੰਦਰ ਸਿੰਘ ਬੱਲੀ, ਜਥੇਦਾਰ ਬਚਨ ਸਿੰਘ, ਅੰਤਰਜੋਤ ਸਿੰਘ ਸਮਰਾਲਾ, ਬਾਬਾ ਹਰਦੀਪ ਸਿੰਘ ਭਗਵਾਨਪੁਰਾ, ਲਾਲੀ ਪਾਮੇ, ਪਰਮਜੀਤ ਹੰਸ ਮਾਛੀਵਾੜਾ, ਜੱਸਾ ਮੁਸ਼ਕਾਬਾਦ, ਸੋਨੂੰ ਸਮਰਾਲਾ, ਸ਼ਿਵਮ ਤਿਵਾੜੀ, ਸਤਵੰਤ ਭੈਣੀ ਸਾਹਿਬ, ਦਲਵੀਰ ਮਡਿਆਲਾ (ਬਸਪਾ ਪ੍ਰਧਾਨ ਸਮਰਾਲਾ), ਮਨੀ ਕੋਲਾ ਆਦਿ ਨੇ ਵੀ ਭਰਵਾਂ ਯੋਗਦਾਨ ਪਾਇਆ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …