ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂਰਬਨ ਮਿਸ਼ਨ ਦਫਤਰ ਹਰਸ਼ਾ ਛੀਨਾ ਵਿਖੇ ਬਾਗਬਾਨੀ ਵਿਭਾਗ ਵਲੋਂ ਪੀਅਰ ਅਸਟੇਟ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਾਗਬਾਨੀ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ।ਡਿਪਟੀ ਡਾਇਰੈਕਟਰ ਬਾਗਬਾਨੀ ਅੰਮ੍ਰਿਤਸਰ ਜਗਤਾਰ ਸਿੰਘ ਵਲੋਂ ਬਾਗਬਾਨਾਂ ਨੂੰ ਵਿਭਾਗ ਵਿੱਚ ਚੱਲ ਰਹੀ ਸਕੀਮਾ ਬਾਰੇ ਅਤੇ ਜਸਪਾਲ ਸਿੰਘ ਸਹਾਇਕ ਡਾਇਰੈਕਟਰ ਬਾਗਬਾਨੀ ਵਲੋਂ ਪੀਅਰ ਅਸਟੇਟ ਅੰਮ੍ਰਿਤਸਰ ਤੋਂ ਬਾਗਬਾਨਾਂ ਨੂੰ ਕਿਰਾਏ ‘ਤੇ ਦਿੱਤੀ ਜਾਂਦੀ ਮਸ਼ੀਨਰੀ ਦੀ ਸਹੁਲਤ ਬਾਰੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ।
ਪ੍ਰੋਜੈਕਟਰ ਇੰਚਾਰਜ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂਰਬਨ ਮਿਸ਼ਨ ਹਰਸ਼ਾ ਛੀਨਾ ਹਰਪ੍ਰੀਤ ਕੌਰ ਨੇ ਕਿਸਾਨਾਂ ਨੂੰ ਫਲਾਂ ਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਦੀ ਜਾਣਕਾਰੀ ਦੇ ਨਾਲ-ਨਾਲ ਹਰਸ਼ਾ ਛੀਨਾ ਵਿਖੇ ਬਾਗਬਾਨਾਂ ਨੂੰ ਕਿਰਾਏ ‘ਤੇ ਦਿੱਤੀ ਜਾਂਦੀ ਮਸ਼ੀਨਰੀ ਦੀ ਸਹੁਲਤ ਅਤੇ ਪਲਾਂਟ ਹੈਲਥ ਕਲੀਨਿਕ ਬਾਰੇ ਵੀ ਦੱਸਿਆ ਗਿਆ।ਸੋਆਇਲ ਟੈਸਟਿੰਗ ਅਫਸਰ ਨਿਤਿਸ਼ ਕੁਮਾਰ ਨੇ ਮਿੱਟੀ ਦੇ ਸੈਂਪਲ ਲੈਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦੇਣ ਦੇ ਨਾਲ-ਨਾਲ ਵੱਧ ਤੋਂ ਵੱਧ ਮਿੱਟੀ ਦੇ ਸੈਂਪਲ ਟੈਸਟ ਕਰਾਉਣ ਦੀ ਅਪੀਲ ਕੀਤੀ।ਅੰਗਰੇਜ ਸਿੰਘ, ਨਿਰਵੈਰ ਸਿੰਘ, ਰਵਿੰਦਰ ਸਿੰਘ ਫੀਲਡ ਸਟਾਫ ਨੇ ਪ੍ਰੋਗਰਾਮ ਨੂੰ ਕਾਮਯਾਬ ਕਰਨ ‘ਚ ਅਹਿਮ ਭੂਮਿਕਾ ਨਿਭਾਈ।
ਇਸ ਮੌਕੇ ਮੇਜਰ ਮਨਮੋਹਨ ਸਿੰਘ, ਹਰਪ੍ਰੀਤ ਸਿੰਘ, ਤਰਜੀਤ ਸਿੰਘ, ਕਾਬਲ ਸਿੰਘ, ਮਨਦੀਪ ਸਿੰਘ , ਗੁਰਬਿੰਦਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …