ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵਲੋਂ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਦੇ ਸਹਿਯੋਗ 12 ਨਵੰਬਰ ਨੂੰ ਹੀਰ ਵਾਰਿਸ : ਪ੍ਰੰਪਰਾ ਤੇ ਸਮਕਾਲ ਵਿਸ਼ੇ ’ਤੇ ਸੈਮੀਨਾਰ ਅਤੇ ਹੀਰ ਗਾਇਨ ਕਰਵਾਇਆ ਜਾ ਰਿਹਾ ਹੈ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਦੱਸਿਆ ਕਿ ਜਿਵੇਂ ਪੰਜਾਬੀ ਸਮਾਜ ਵਾਰਿਸ ਸ਼ਾਹ ਦੀ 300ਵੀਂ ਜਨਮ ਸ਼ਤਾਬਦੀ ਬੜੇ ਜੋਸ਼ੋ-ਖਰੋਸ਼ ਨਾਲ ਮਨਾ ਰਿਹਾ ਹੈ।ਉਸੇ ਲੜੀ ਅਧੀਨ ਕਾਲਜ ਵਲੋਂ 12 ਨਵੰਬਰ ਨੂੰ ਹੀਰ ਵਾਰਿਸ : ਪ੍ਰੰਪਰਾ ਅਤੇ ਸਮਕਾਲ ਵਿਸ਼ੇ ‘ਤੇ ਇਕ ਕੌਮੀ ਸੈਮੀਨਾਰ ਕਰਵਾ ਰਿਹਾ ਹੈ। ਇਸ ਵਿੱਚ ਉਘੇ ਹੀਰ ਚਿੰਤਕ ਡਾ. ਸੁਮੇਲ ਸਿੰਘ ਸਿੱਧੂ ਅਕਾਦਮਿਕ ਫੈਲੋ ਸਕੂਲ ਆਫ ਲੈਂਗੁਏਜਜ਼ ਡਾ. ਬੀ. ਆਰ ਅੰਬੇਦਕਰ ਯੂਨੀਵਰਸਿਟੀ ਦਿੱਲੀ ਕੁੰਜੀਵਤ ਭਾਸ਼ਣ ਦੇਣਗੇ।
ਸੈਮੀਨਾਰ ਦੇ ਮੁੱਖ ਮਹਿਮਾਨ, ਪੰਜਾਬੀ ਸਾਹਿਤ ਅਕਾਦਮੀ ਹਰਿਆਣਾ ਦੇ ਡਿਪਟੀ ਚੇਅਰਮੈਨ ਗੁਰਵਿੰਦਰ ਸਿੰਘ ਧਮੀਜਾ ਹੋਣਗੇ।ਪ੍ਰਧਾਨਗੀ ਉਘੇ ਪੰਜਾਬੀ ਚਿੰਤਕ ਡਾ. ਹਰਿਭਜਨ ਸਿੰਘ ਭਾਟੀਆ ਕਰਨਗੇ, ਜਦਕਿ ਇਸ ਸੈਮੀਨਾਰ ਵਿਚ ਹੀਰ ਵਾਰਿਸ ਬਾਰੇ ਡਾ. ਗੁਰਮੁਖ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦ੍ਰਿਸ਼ ਸਭਿਆਚਾਰ ਵਿਚ ਹੀਰ ਵਾਰਿਸ ਦੀ ਪੇਸ਼ਕਾਰੀ ਵਿਸ਼ੇ ‘ਤੇ ਆਪਣਾ ਖੋਜ ਪੇਪਰ ਪੇਸ਼ ਕਰਨਗੇ ਅਤੇ ਜਰਨੈਲ ਸਿੰਘ ਯਮੁਨਾਨਗਰ ਵਾਰਿਸ ਦੇ ਸਮੇਂ ਦਾ ਸਮਾਜ ਵਿਸ਼ੇ ਤੇ ਆਪਣਾ ਪੇਪਰ ਪੇਸ਼ ਕਰਨਗੇ ਅਤੇ ਡਾ. ਪਰਮਜੀਤ ਕੌਰ ਸਿੱਧੂ ਕੁਰਕਸ਼ੇਤਰ ਯੂਨੀਵਰਸਿਟੀ, ਹੀਰ ਵਾਰਿਸ : ਸਾਹਿਤ ਪਰੰਪਰਾ ਦੇ ਪ੍ਰਸੰਗ ਵਿਸ਼ੇ ‘ਤੇ ਆਪਣਾ ਖੋਜ-ਪੇਪਰ ਪੇਸ਼ ਕਰਨਗੇ।
ਉਨ੍ਹਾਂ ਕਿਹਾ ਕਿ ਸੈਮੀਨਾਰ ਉਪਰੰਤ ਬਾਅਦ ਦੁਪਹਿਰ ਕਾਲਜ ਦੇ ਸਰ ਸੁੰਦਰ ਸਿੰਘ ਮਜੀਠੀਆ ਹਾਲ ’ਚ ਹੀਰ ਗਾਇਨ ਵੀ ਕਰਵਾਇਆ ਜਾਵੇਗਾ।ਇਸ ਗਾਇਨ ’ਚ ਪਹਿਲਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀ ਅਤੇ ਬਾਅਦ ’ਚ ਉਘੇ ਸੂਫੀ ਗਾਇਕ ਗੁਰਸ਼ਬਦ ਅਤੇ ਯਾਕੂਬ ਆਪੋ ਆਪਣੇ ਅੰਦਾਜ਼ ’ਚ ਹੀਰ ਦਾ ਗਾਇਨ ਕਰਨਗੇ। ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਦੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ’ਚ ਇਸ ਗਾਇਨ ਪ੍ਰਤੀ ਬੜਾ ਉਤਸ਼ਾਹ ਹੈ ਅਤੇ ਸਾਡੇ ਅਧਿਆਪਕ ਅਤੇ ਵਿਦਿਆਰਥੀ ਇਸ ’ਚ ਵੱਡੀ ਗਿਣਤੀ ’ਚ ਹਿੱਸਾ ਲੈਣਗੇ।
Check Also
ਸਰਕਾਰੀ ਆਈ.ਟੀ.ਆਈ ਵਿਖੇ ਰੁਜ਼ਗਾਰ ਮੇਲਾ 17 ਸਤੰਬਰ ਨੂੰ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ …