Saturday, July 27, 2024

ਯਾਦਗਾਰੀ ਹੋ ਨਿਬੜਿਆ 7ਵਾਂ ਅੰਤਰਰਾਸ਼ਟਰੀ ਸਾਹਿਤਕ ਸਮਾਗਮ

ਵਿਸ਼ਵ ਦੇ ਮਾਂ ਬੋਲੀ ਦੇ ਉਪਾਸ਼ਕ ਤੇ ਉਘੇ ਸਾਹਿਤਕਾਰਾਂ ਸਣੇ ਪੰਜਾਬ ਦੇ 5 ਦਰਜ਼ਨ ਸਾਹਿਤਕਾਰਾਂ ਨੇ ਲਿਆ ਹਿੱਸਾ

ਰਾਜਪੁਰਾ, 21 ਨਵੰਬਰ (ਡਾ. ਗੁਰਵਿੰਦਰ ਅਮਨ) – ਲੋਕ ਸਾਹਿਤ ਸੰਗਮ ਰਾਜਪੁਰਾ ਵਲੋਂ ਪ੍ਰਧਾਨ ਡਾ. ਗੁਰਵਿੰਦਰ ਅਮਨ, ਚੇਅਰਮੈਨ ਡਾ. ਹਰਜੀਤ ਸਿੰਘ ਸੱਧਰ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਸੋਹਣਾ ਦੀ ਦੇਖ-ਰੇਖ ‘ਚ 7ਵਾਂ ਅੰਤਰਰਾਸ਼ਟਰੀ ਸਾਹਿਤਕ ਸਮਾਗਮ ਕਰਵਾਇਆ ਗਿਆ।ਜਿਸ ਦੀ ਸ਼ੁਰੂਆਤ ਐਸ.ਡੀ.ਐਮ ਡਾ. ਸੰਜੀਵ ਕੁਮਾਰ ਨੇ ਕਰਵਾਈ।ਉਹਨਾਂ ਕਿਹਾ ਕਿ ਉਹ ਆਪਣੀ ਮਾਂ ਬੋਲੀ ਪੰਜਾਬੀ ਦਾ ਦਿਲੋਂ ਸਤਿਕਾਰ ਕਰਦੇ ਹਨ।ਉਨਾਂ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਨੂੰ ਆਪਣੇ ਬੱਚਿਆਂ ਨਾਲ ਘਰ ਵਿਚ ਪੰਜਾਬੀ ਬੋਲਣ ਤੇ ਸਿਖਾਉਣ ਲਈ ਪ੍ਰੇਰਿਆ।
ਸਮਾਗਮ `ਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਜਾਇਬ ਸਿੰਘ ਚੱਠਾ ਚੇਅਰਮੈਨ ਵਿਸ਼ਵ ਪੰਜਾਬੀ ਕਾਨਫਰੰਸ ਕੈਨੇਡਾ, ਡਾ. ਸਰਬਜੀਤ ਸਿੰਘ ਮੁਖੀ ਅਤੇ ਪ੍ਰੋਫੈਸਰ ਪੰਜਾਬੀ ਅਧਿਐਨ ਵਿਭਾਗ ਪੰਜਾਬ ਯੁਨੀਵਰਸਿਟੀ ਚੰਡੀਗੜ੍ਹ, ਡਾ. ਗੁਰਮਿੰਦਰ ਸਿੱਧੂ ਵਿਸ਼ਵ ਪ੍ਰਸਿੱਧ ਕਵਿੱਤਰੀ ਕੈਨੇਡਾ, ਪਰਮਿੰਦਰ ਪ੍ਰਵਾਨਾ ਪ੍ਰਧਾਨ ਸਾਂਝਾਂ ਸਭਿਆਚਾਰਕ ਮੰਚ ਅਮਰੀਕਾ, ਹਰਭਜਨ ਸਿੰਘ ਬਰਾੜ ਪ੍ਰਧਾਨ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਸ਼ਨ ਕੈਨੇਡਾ, ਪਵਨ ਹਰਚੰਦਪੁਰੀ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ), ਅਜੈ ਭਟੇਜਾ ਪ੍ਰਧਾਨ ਰੋਟਰੀ ਕਲੱਬ ਸਮੇਤ 5 ਦਰਜ਼ਨ ਦੇ ਕਰੀਬ ਸਹਿਤਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਸਮਾਗਮ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਆਪਣੇ ਗੀਤ ਨਾਲ ਕੀਤਾ ਤੇ ਫੇਰ ਇਕ ਤੋਂ ਬਾਅਦ ਇਕ ਕਰੀਬ 5 ਦਰਜ਼ਨ ਦੇ ਕਰੀਬ ਸਹਿਤਕਾਰਾਂ, ਕਵੀਆਂ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਵਾਹ-ਵਾਹ ਖੱਟੀ ਤੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ।ਪ੍ਰਸਿੱਧ ਪੰਜਾਬੀ ਦੇ ਗਾਇਕ ਪਾਲੀ ਦੇਤਵਾਲੀਆ ਅਤੇ ਉੱਘੀ ਗਾਇਕਾ ਗੁਲਸ਼ਨ ਕੋਮਲ ਦਾ ਫੁੱਲਾਂ ਦੇ ਗੁਲਦਸਤੇ ਅਤੇ ਸ਼ਾਲ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਦੋਵੇਂ ਗਾਇਕਾਂ ਨੇ ਆਪਣੇ ਗੀਤ ਵੀ ਸੁਣਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਇਸ ਮੋਕੇ ਸੁਰਿੰਦਰ ਗਿੱਲ ਚੰਡੀਗੜ੍ਹ, ਡਾ. ਅਮਰਜੀਤ ਕੌਂਕੇ, ਗੁਰਦਰਸ਼ਨ ਗੁਸੀਲ, ਡਾ. ਰਤਨ ਸਿੰਘ ਢਿੱਲੋਂ, ਡਾ. ਸੁਰੇਸ਼ ਨਾਇਕ, ਹਰਜਿੰਦਰ ਕੌਰ ਸੱਧਰ, ਡਾ. ਹਰਜੀਤ ਸਿੰਘ ਸੱਧਰ, ਦਰਸ਼ਨ ਸਿੰਘ ਆਸ਼ਟ, ਡਾ. ਗੁਰਮਿੰਦਰ ਸਿੱਧੂ, ਸਰਬਜੀਤ ਸਿੰਘ ਵਿਰਦੀ, ਡਾ. ਅਮਨਪ੍ਰੀਤ ਕੌਰ ਕੰਗ, ਸੁਰਿੰਦਰ ਕੌਰ ਬਾੜਾ, ਅਮਰਜੀਤ ਸਿੰਘ ਵੜੈਚ ਸਾਬਕਾ ਡਾਇਰੈਕਟਰ ਆਲ ਇੰਡੀਆ ਰੇਡੀਓ, ਕੀਰਤ ਸਿੰਘ ਤਪੀਆ, ਸੁਰਿੰਦਰ ਭੋਗਲ, ਸੰਤ ਸਿੰਘ ਸੋਹਲ, ਸੁਰਿੰਦਰ ਸੋਹਣਾ, ਅਮਰਜੀਤ ਸਿੰਘ ਮੋਰਿੰਡਾ ਤੇ ਲੋਕ ਸਾਹਿਤ ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਸਮੇਤ 5 ਦਰਜ਼ਨ ਦੇ ਕਰੀਬ ਕਵੀਆਂ, ਗੀਤਕਾਰਾਂ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਲੋਕਾਂ ਨੂੰ ਕੀਲੀ ਰੱਖਿਆ।
ਸਮਾਗਮ ਦੇ ਅੰਤ ‘ਚ ਵਿਸ਼ਵ ਪੰਜਾਬੀ ਕਾਨਫਰੰਸ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਸਮੇਤ ਦੇਸ਼ ਵਿਦੇਸ਼ ਤੋਂ ਆਏ ਪ੍ਰਧਾਨਗੀ ਮੰਡਲ ਤੇ ਉਘੇ ਸਾਹਿਤਕਾਰਾਂ ਨੇ ਇਸ ਸਮਾਗਮ ਦਾ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਜਿਹੇ ਸਮਾਗਮ ਦੇਸ਼ਾਂ-ਵਿਦੇਸ਼ਾਂ ਵਿਚ ਹੁੰਦੇ ਰਹਿਣੇ ਚਾਹੀਦੇ ਹਨ।ਇਸ ਦੋਰਾਨ ਬਲਦੇਵ ਸਿੰਘ ਖੁਰਾਣਾ, ਜਿਨ੍ਹਾਂ ਨੇ ਸਮਾਗਮ ਦੇ ਸ਼ੁਰੂ ਤੋਂ ਸਟੇਜ਼ ਸਕੱਤਰ ਦੀ ਸੇਵਾ ਆਪਣੀਆਂ ਉੱਚ ਮਿਆਰੀ ਰਚਨਾਵਾਂ ਤੇ ਟੋਟਕੇ ਸੁਣਾ ਕੇ ਨਿਭਾਈ।
ਇਸ ਮੌਕੇ ਕੁਲਵੰਤ ਜੱਸਲ, ਅਵਤਾਰ ਪੁਆਰ, ਸ਼ਤਰੂਘਣ ਗੁਪਤਾ, ਸੁਨੀਤਾ ਰਾਣੀ, ਕੁਲਵੰਤ ਸ਼ਰਮਾ, ਕਰਨੈਲ ਸਿੰਘ ਪ੍ਰਵਾਨਾ, ਸੁਰੇਸ਼ ਕੱਕੜ ਸਮੇਤ ਹੋਰ ਸੰਗਮ ਦੇ ਮੈਂਬਰਾਂ ਨੇ ਆਪਣੀਆਂ ਸੇਵਾਵਾਂ ਨਿਭਾਈਆਂ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …