ਲੋਕਾਂ ਲਈ ਛੱਪੜ ਦਾ ਗੰਦਾ ਪਾਣੀ ਬਣਿਆਂ ਜੀਅ ਦਾ ਜ਼ੰਜ਼ਾਲ ਲੋਕ ਹੋ ਰਹੇ ਨੇ ਬਿਮਾਰੀਆਂ ਦਾ ਸ਼ਿਕਾਰ
ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਘੰਨੂਪੁਰ ਕਾਲੇ ਦੇ ਅਧੀਨ ਪੈਦੀ ਵਾਰਡ ਨੰਬਰ 2 ਨੂੰ ਵੇਖਣ ਤੋ ਬਾਅਦ ਤਾਂ ਇੰਝ ਲੱਗਦਾ ਹੈ,ਜਿਵੇਂ ਇਹ ਦਾਅਵੇ ਸਿਰਫ ਕਾਗਜ਼ਾਂ ਤੱਕ ਹੀ ਸੀਮਿਤ ਹੋ ਕਿ ਰਹੇ ਗਏ ਹਨ।ਅੱਜ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੇ ਮੇਅਰ ਅਤੇ ਵਾਰਡ ਨੰਬਰ 2 ਦੀ ਕੋਸਲਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਦੱਸਿਆਂ ਕਿ ਉਨ੍ਹਾਂ ਦੇ ਘਰਾਂ ਦੇ ਨਾਲ ਲੱਗਦਾ ਗੰਦੇ ਪਾਣੀ ਦਾ ਛੱਪੜ ਲੋਕਾਂ ਲਈ ਦਿਨੋ-ਦਿਨ ਮੁਸੀਬਤ ਬਣਦਾ ਜਾ ਰਿਹਾ ਹੈ ਅਤੇ ਇੱਥੋ ਦੇ ਲੋਕ ਗੰਦਾ ਤੇ ਖਾਰਾ ਪਾਣੀ ਪੀ ਕੇ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।ਉਨ੍ਹਾਂ ਦੱਸਿਆ ਕਿ ਇਸ ਛੱਪੜ ਵਿੱਚ ਸਾਰੇ ਪਿੰਡ ਦਾ ਗੰਦਾ ਪਾਣੀ ਡਿੱਗਣ ਤੇ ਗੋਡੇ-ਗੋਡੇ ਕਾਈ ਉਗਣ ਕਾਰਨ ਜਿੱਥੇ ਉਨ੍ਹਾਂ ਦਾ ਜੀਣਾ ਮੋਹਾਲ ਹੋਇਆਂ ਪਿਆ ਹੈ, ਉੱਥੇ ਉਨ੍ਹਾਂ ਦੇ ਘਰਾਂ ਵਿੱਚ ਅਕਸਰ ਹੀ ਸੱਪ-ਸਪੋਲੀਏ ਨਿਕਲ ਆਉਦੇ ਹਨ ਹੋਰ ਤਾਂ ਹੋਰ ਬਰਸਾਤੀ ਦਿੰਨਾਂ ਵਿਚ ਛੱਪੜ ਦਾ ਗੰਦਾ ਪਾਣੀ ਉਨ੍ਹਾਂ ਘਰਾਂ ਵਿਚ ਆ ਜਾਦਾ ਹੈ।ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਇਸ ਵਾਰਡ ਦੇ ਪਹਿਲੇ ਕੋਸਲਰ ਸੁਨੀਲ ਦੱਤੀ ਤੇ ਬਾਅਦ ਵਿਚ ਕੋਸਲਰ ਅਮਰਬੀਰ ਸਿੰਘ ਸੰਧੂ ਸਨ ਅਤੇ ਹੁਣ ਇਸ ਵਾਰਡ ਦੀ ਕੋਸਲਰ ਬੀਬੀ ਨਗਵਿੰਦਰ ਕੋਰ ਹੈ, ਪਰ ਇੰਨਾਂ ਲੀਡਰਾਂ ਨੇ ਸਾਡੀਆਂ ਵੋਟਾਂ ਲੈਣ ਲਈ ਸਾਨੂੰ ਵਿਕਾਸ ਦੇ ਕਈ ਦਾਅਵੇ ਕੀਤੇ ਸਨ,ਪਰ ਚੋਣਾਂ ਜਿੱਤਣ ਉਪਰੰਤ ਇੰਨ੍ਹਾਂ ਲੀਡਰਾਂ ਨੇ ਇਸ ਇਲਾਕੇ ਦੀ ਕੋਈ ਸਾਰ ਨਹੀ ਲਈ।ਉਨ੍ਹਾਂ ਅੱਗੇ ਦਸਿਆ ਕਿ ਮੋਜ਼ੂਦਾ ਕੋਸਲਰ ਦੀ ਕੀਥਤ ਅਣਗੇਹਲੀ ਕਾਰਨ ਇੱਥੋ ਦੀਆਂ ਗਲੀਆਂ-ਨਾਲੀਆਂ,ਸੜਕਾਂ ਤੇ ਸ਼ੀਵਰੇਜ਼ ਸਿਸਟਮ ਦਾ ਮੰਦਾ ਹਾਲ ਹੈ।ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਦਾ ਹੈ।ਇਸ ਸਬੰਧੀ ਕੋਸਲਰ ਬੀਬੀ ਨਗਵਿੰਦਰ ਕੋਰ ਦੇ ਬੇਟੇ ਕਿਰਨਪ੍ਰੀਤ ਮੋਨੂੰ ਨੇ ਕਿਹਾ ਕਿ ਮੈਨੂੰ ਇਸ ਸਬੰਧੀ ਪਤਾ ਨਹੀ ਹੈ, ਇਸ ਸਬੰਧੀ ਮੇਅਰ ਬਖਸ਼ੀ ਰਾਮ ਅਰੋੜਾ ਨੇ ਸ਼ਪੱਸ਼ਟ ਕੀਤਾ ਕਿ ਉਹ ਜਲਦ ਹੀ ਕਿਸੇ ਅਧਿਕਾਰੀ ਦੀ ਡਿਊਟੀ ਲਗਾ ਕੇ ਜਾਣਕਾਰੀ ਹਾਸਲ ਕਰਨਗੇ।ਇਸ ਮੋਕੇ ਕੁਲਦੀਪ ਸਿੰਘ ਫੋਜ਼ੀ, ਦਲਜੀਤ ਕੋਰ, ਕਰਮ ਸਿੰਘ, ਜਤਿੰਦਰ ਸਿੰਘ, ਬੀਬੀ ਭੋਲੀ, ਊਸ਼ਾਂ, ਜਗੀਰ ਕੋਰ, ਜੱਸਾ ਸਿੰਘ, ਰੈਨੂੰ ਸ਼ਰਮਾ, ਮੋਨਿਕਾ ਆਦਿ ਹਾਜ਼ਰ ਸਨ।