Sunday, December 22, 2024

ਨਵੀਂ ਸਥਾਪਿਤ ਰੋਟਰੀ ਕਲੱਬ ਨਿਊ ਅੰਮ੍ਰਿਤਸਰ ਦਾ ਸਥਾਪਨਾ ਸਮਾਰੋਹ ਆਯੋਜਿਤ

ਅੰਮ੍ਰਿਤਸਰ, 20 ਦਸੰਬਰ (ਜਗਦੀਪ ਸਿੰਘ ਸੱਗੂ) – ਨਵੀਂ ਸਥਾਪਿਤ ਕੀਤੀ ਗਈ ਰੋਟਰੀ ਕਲੱਬ ਨਿਊ ਅੰਮ੍ਰਿਤਸਰ ਦਾ ਸਥਾਪਨਾ ਸਮਾਰੋਹ ਆਸ਼ਰਯ ਭਵਨ ਨਿਊ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।ਡਾਕਟਰ ਦੁਸ਼ਿਅੰਤ ਚੌਧਰੀ ਡਿਸਟ੍ਰਿਕਟ ਗਵਰਨਰ ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।ਸਮਾਗਮ ਦੀ ਪ੍ਰਧਾਨਗੀ ਅਵਿਨਾਸ਼ ਮਹਿੰਦਰੂ ਸਾਬਕਾ ਡਿਸਟ੍ਰਿਕਟ ਗਵਰਨਰ ਨੇ ਕੀਤੀ।ਡਾਕਟਰ ਦੁਸ਼ਿਅੰਤ ਚੌਧਰੀ ਨੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਅਤੇ ਅਹੁੱਦੇਦਾਰਾਂ ਐਸ.ਐਲ ਖੰਨਾ ਉਪ ਪ੍ਰਧਾਨ, ਵਿਕਰਮ ਗੋਇਲ, ਵਿੱਤ ਸਕੱਤਰ, ਸੰਦੀਪ ਮੰਨਣ, ਸਹਾਇਕ ਸਕੱਤਰ ਨੂੰ ਚਾਰਟਰ ਪੇਸ਼ ਕੀਤਾ।ਉਨ੍ਹਾਂ ਨੇ ਸਾਰੇ ਹਾਜ਼ਰ ਮੈਂਬਰਾਂ ਨੂੰ ਰੋਟਰੀ ਦੇ ਮੰਤਵ ਦੀ ਪੂਰਤੀ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਿਆ।ਕਲੱਬ ਦੇ ਸੈਕਟਰੀ ਰਮੇਸ਼ ਆਹਲੂਵਾਲੀਆ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …