ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ) – ਪੁਲਿਸ ਸਾਂਝ ਕੇਂਦਰ ਜਿਥੇ ਆਮ ਪਬਲਿਕ ਨੂੰ ਪੁਲਿਸ ਨਾਲ ਸਬੰਧਤ ਕ੍ਰੀਬ 44 ਸੇਵਾਵਾਂ ਪ੍ਰਦਾਨ ਕਰ ਰਹੇ ਹਨ ਉਥੇ ਹੀ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਅਤਿ ਸ਼ਲਾਘਾਯੋਗ ਕੰਮ ਕਰ ਰਹੇ ਹਨ ਮਾਨਯੋਗ ਸ੍ਰੀਮਤੀ ਗੁਰਪ੍ਰੀਤ ਕੋਰ ਦਿਓ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਊਨਿਟੀ ਅਫੇਰਜ਼ ਡਵੀਜ਼ਨ ਪੰਜਾਬ ਅਤੇ ਜਸਕਰਨ ਸਿੰਘ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਤ੍ਰਿਪਤਾ ਸੂਦ ਅੰਮ੍ਰਿਤਸਰ ਸ਼ਹਿਰ ਦੀ ਅਗਵਾਈ ਹੇਠ ਅੱਜ ਜਿਲ੍ਹਾ ਸਾਂਝ ਕੇਂਦਰ ਅਤੇ ਅਖਿਲ ਭਾਰਤੀ ਹਿਊਮਨ ਰਾਈਟਸ ਸੰਸਥਾ ਵਲੋ ਮੁਫਤ ਖੰਨਾ ਸਮਾਰਕ ਸਕੂਲ ਗੋਲਬਾਗ ਅੰਮ੍ਰਿਤਸਰ ਵਿਖੇ ਪੜ੍ਹ ਰਹੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨਾਲ ਇੱਕ ਪ੍ਰੋਗਰਾਮ ਕੀਤਾ ਗਿਆ।ਇੰਸਪੈਕਟਰ ਪਰਮਜੀਤ ਸਿੰਘ ਇੰਚਾਰਜ਼ ਜਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਸ਼ਹਿਰ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਦੇ ਮੱਦੇਨਜ਼ਰ ਵੱਖ-ਵੱਖ ਸਾਂਝ ਕੇਂਦਰ ਵਲੋਂ ਲੋੜਵੰਦ ਪਰਿਵਾਰਾਂ ਨੂੰ ਸਾਂਝ ਫੰਡ ਵਿਚੋਂ ਗਰਮ ਕੱਪੜੇ ਅਤੇ ਸਮਾਨ ਆਦਿ ਮੁਹੱਈਆ ਕਰਾਇਆ ਜਾ ਰਿਹਾ ਹੈ।ਅੱਜ ਅਖਿਲ ਭਾਰਤੀ ਹਿਊਮਨ ਰਾਈਟਸ ਸੰਸਥਾ ਦੇ ਸਹਿਯੋਗ ਨਾਲ ਇਸ ਸਕੂਲ ਵਿਖੇ ਪੜ੍ਹ ਰਹੇ ਬੱਚਿਆਂ ਨੂੰ ਸਾਂਝ ਫੰਡ ਅਤੇ ਉਕਤ ਸੰਸਥਾ ਵਲੋਂ ਸਾਂਝੇ ਤੌਰ ‘ਤੇ ਜਰਸੀਆਂ, ਜ਼ੁਰਾਬਾਂ, ਦਸਤਾਨੇ ਅਤੇ ਮਫਲਰ ਵੰਡੇ ਗਏ।
ਸੰਸਥਾ ਦੇ ਚੇਅਰਮੈਨ ਡਾ: ਵਨੀਤ ਸਰੀਨ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਲੋਕ ਭਲਾਈ ਕਾਰਜ਼ ਜਾਰੀ ਰੱਖੇਗੀ।ਡਾ: ਵਨੀਤ ਸਰੀਨ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਪੁਰਜ਼ੋਰ ਸਬਦਾਂ ਨਾਲ ਧੰਨਵਾਦ ਕੀਤਾ।
ਇਸ ਮੌਕੇ ਸਬ ਇੰਸਪੈਕਟਰ ਸਤਵੰਤ ਸਿੰਘ, ਏ.ਐਸ.ਆਈ ਦਿਲਬਾਗ ਸਿੰਘ, ਹੌਲਦਾਰ ਨਵਦੀਪ ਸਿੰਘ, ਮਹਿਲਾ ਸਿਪਾਹੀ ਸਿੰਮੀ ਅਤੇ ਉਕਤ ਸੰਸਥਾ ਦੇ ਸਾਰੇ ਮੈਂਬਰ ਸਹਿਬਾਨ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …