ਅੰਮ੍ਰਿਤਸਰ, 24 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਦੀ ਬੀ.ਕਾਮ ਫਾਈਨੈਨਸ਼ੀਅਲ ਸਰਵਿਸਿਜ਼, ਸਮੈਸਟਰ 6 ਦੀ ਵਿਦਿਆਰਥਣ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਨਤੀਜ਼ਿਆਂ ’ਚ ’ਵਰਸਿਟੀ ’ਚੋਂ ਓਵਰਆਲ ਪਹਿਲਾ ਸਥਾਨ ਹਾਸਲ ਕਰਕੇ ਕਾਲਜ਼ ਦਾ ਨਾਂ ਰੌਸ਼ਨ ਕੀਤਾ ਹੈ।
ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਉਕਤ ਵਿਦਿਆਰਥਣ ਪਹਿਰੂਲ ਸ਼ਰਮਾ ਨੂੰ ਵਧਾਈ ਦਿੰਦਿਆਂ ਦੱਸਿਆ ਕਿ ’ਵਰਸਿਟੀ ’ਚ ਪਹਿਲਾ ਸਥਾਨ 1747/2050 (85.2%) ਅੰਕ ਪ੍ਰਾਪਤ ਕਰਨ ’ਤੇ ਕੀਤਾ ਹੈ।ਉਨ੍ਹਾਂ ਕਿਹਾ ਕਿ ਪਹਿਰੂਲ ਸ਼ਰਮਾ ਇਕ ਬਹੁਤ ਹੀ ਮਿਹਨਤੀ ਅਤੇ ਹੁਸ਼ਿਆਰ ਵਿਦਿਆਰਥਣ ਹੈ, ਜਿਸ ਦੇ ਪਹਿਲਾਂ ਵੀ ਸ਼ਾਨਦਾਰ ਨਤੀਜੇ ਆਏ ਹਨ।ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ’ਚ ਉਹ ਕਾਲਜ ’ਚ ਕਾਮਰਸ ’ਚ ਮਾਸਟਰਜ਼ ਕਰ ਰਹੀ ਹੈ।ਡਾ. ਸੁਰਿੰਦਰ ਕੌਰ ਨੇ ਵਿਦਿਆਰਥਣ ਨੂੰ ਆਉਣ ਵਾਲੇ ਭਵਿੱਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਵਿਭਾਗ ਮੁਖੀ ਡਾ. ਸੁਮਨ ਨਈਅਰ ਨੇ ਉਸ ਨੂੰ ਆਪਣੀ ਮਾਸਟਰ ਡਿਗਰੀ ’ਚ ਵੀ ਕਾਲਜ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ।
Check Also
“On The Spot painting Competition” of school students held at KT :Kalã Museum
Amritsar, December 20 (Punjab Post Bureau) – An “On The Spot painting Competition” of the …