Saturday, April 20, 2024

ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਮਹੀਨਾਵਾਰ 12ਵੀਂ ਸ੍ਰੀ ਦੁਰਗਾ ਅਸ਼ਟਮੀ ਮਨਾਈ

ਸੰਗਰੂਰ, 29 ਜਨਵਰੀ (ਜਗਸੀਰ ਲੌਂਗੋਵਾਲ ) – ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਵਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਹੋਏ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਦਾ ਦਿਹਾੜਾ 12ਵੀਂ ਵਾਰ ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ ਮਾਤਾ ਦੇ ਗੁਪਤ ਨਵਰਾਤਰਿਆਂ ਦੀ ਅਸ਼ਟਮੀ ਦਾ ਸ਼ੁੱਭ ਦਿਹਾੜਾ ਸ਼ਰਧਾ ਪੂਰਵਕ ਮਨਾਇਆ ਗਿਆ।ਜਿਸ ਦੋਰਾਨ ਇਸ ਵਾਰ ਪੂਜਾ ਦੀ ਰਸਮ ਸਮਾਜ ਸੇਵੀ ਡਾਕਟਰ ਸੁਰਜੀਤ ਸਿੰਘ (ਸੁਰਜੀਤ ਹਸਪਤਾਲ ਵਾਲੇ), ਹੈਪੀ ਜਿਉਲਰਜ ਦੇ ਐਮ.ਡੀ ਮਹਿੰਦਰ ਸਿੰਘ ਕਾਕਾ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲਾ ਕਲੱਬ ਦੇ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਰਜਿ. ਚੀਮਾ ਮੰਡੀ ਦੇ ਸੇਵਾਦਾਰ ਤੇ ਜੱਗੀ ਜਰਨਲ ਸਟੋਰ ਦੇ ਮਾਲਕ ਸੁਰੇਸ਼ ਕੁਮਾਰ ਝਾੜੋਂ ਵਾਲੇ, ਆਸੂ ਕਰਿਆਨਾ ਸਟੋਰ ਦੇ ਮਾਲਕ ਅਸ਼ਵਨੀ ਆਸੂ, ਸੇਵਾਦਾਰ ਪ੍ਰਦੀਪ ਕੁਮਾਰ ਦੇ ਪਰਿਵਾਰਾਂ ਵਲੋਂ ਮਾਤਾ ਦੀ ਕੜਾਹੀ ਲਗਾ ਕੇ ਕੀਤੀ ਗਈ।ਇਸ ਸੰਸਥਾ ਵਲੋਂ ਮਾਤਾ ਦੀ ਕੜਾਹੀ ਲਗਾਉਣ ਵਾਲੇ ਪਰਿਵਾਰਾਂ ਦਾ ਸਨਮਾਨ ਕੀਤਾ।
ਵਿਸ਼ੇਸ਼ ਤੌਰ ‘ਤੇ ਪੰਹੁਚੇ ਸੁਤੰਤਰ ਨਿਰਦੇਸ਼ਕ ਐਨ.ਐਚ.ਪੀ.ਸੀ ਬਿਜਲੀ ਮੰਤਰਾਲਾ ਭਾਰਤ ਸਰਕਾਰ ਡਾ. ਅਮਿਤ ਕਾਸਲ ਸੁਨਾਮ ਨੇ ਆਪਣੇ ਸੰਬੋਧਨ ਵਿੱਚ ਸੰਸਥਾ ਵਲੋਂ ਲੰਮੇ ਸਮੇਂ ਤੋਂ ਧਾਰਮਿਕ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਕੀਤੀ।ਉਨ੍ਹਾਂ ਆਪਣੇ ਵਲੋਂ ਚਲਾਏ ਹੋਏ ਅਭਿਆਨ ਤਹਿਤ ਹਾਜ਼ਰ ਸ਼ਰਧਾਲੂਆਂ ਨੂੰ ਸ੍ਰੀ ਮਦ ਭਾਗਵਤ ਗੀਤਾ ਦੀ ਵੰਡ ਵੀ ਕੀਤੀ ਤੇ ਸੰਸਥਾ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਸਮਾਗਮ ਦੌਰਾਨ ਸਮਾਜ ਸੇਵੀ ਪ੍ਰੇਮ ਚੰਦ ਬਾਂਸਲ ਐਲ.ਆਈ.ਸੀ ਵਾਲੇ ਤੇ ਸਰਸਵਤੀ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਚੀਮਾ ਦੇ ਪ੍ਰਿੰਸੀਪਲ ਰਕੇਸ਼ ਕੁਮਾਰ ਗੋਇਲ, ਮਾਣਕ ਰਾਮ ਨੂੰ ਵੀ ਸਨਮਾਨਿਤ ਕੀਤਾ ਗਿਆ ਸੰਸਥਾ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਸ੍ਰੀ ਦੁਰਗਾ ਸ਼ਕਤੀ ਮੰਦਰ ਦੇ ਪੁਜਾਰੀ ਮਨੋਜ ਸ਼ਰਮਾ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਤੇ ਅਗਰਵਾਲ ਸਭਾ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਪੀਰ ਬਾਬਾ ਲਾਲਾ ਵਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਗਿੰਦਰ ਕੁਮਾਰ ਬਿੱਲੂ ਲੋਹੇ ਵਾਲੇ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਚੀਮਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਂਸਲ, ਜਨਕ ਰਾਜ ਅਮਰੂ ਕੋਟੜੇ ਵਾਲੇ, ਮਾਤਾ ਸ੍ਰੀ ਨੈਣਾਂ ਦੇਵੀ ਲੰਗਰ ਕਮੇਟੀ ਦੇ ਪ੍ਰਧਾਨ ਹੰਸ ਰਾਜ ਕੋਟੜੇ ਵਾਲੇ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਜੇਸ਼ ਗੋਇਲ, ਰਮੇਸ਼ ਕੁਮਾਰ ਝਾੜੋਂ ਵਾਲੇ, ਪੰਕਜ਼ ਗੋਇਲ, ਕਾਲੂ ਜ਼ਿੰਦਲ, ਜਗਦੀਸ਼ ਰਾਏ, ਯੁਵੀ ਜਿੰਦਲ, ਚੇਅਰਮੈਨ ਜੀਵਨ ਬਾਂਸਲ, ਤਰਲੋਚਨ ਗੋਇਲ, ਗੋਬਿੰਦ ਰਾਮ ਗੋਂਦਾਂ, ਜਤਿੰਦਰ ਹੈਪੀ, ਅਰਸ਼ਦੀਪ ਬਾਂਸਲ ਲੀਲਾ, ਸੰਜੀਵ ਕੁਮਾਰ ਗਾਂਧੀ, ਮੁਕੇਸ਼ ਕੁਮਾਰ ਗਰਗ, ਜਨਕ ਰਾਜ ਚੱਕੀ ਵਾਲੇ, ਰਾਹੁਲ ਗਰਗ, ਮਿੰਟੂ ਬਾਂਸਲ, ਅਸ਼ਵਨੀ ਕੁਮਾਰ ਆਸੂ, ਰਕੇਸ਼ ਕੁਮਾਰ ਕੇਸੀ, ਐਡਵੋਕੇਟ ਅਕਾਸ਼ ਜ਼ਿੰਦਲ, ਕੇਵਲ ਕ੍ਰਿਸ਼ਨ ਹੀਰੋ ਕਲਾਂ ਵਾਲੇ, ਦੀਪਕ ਦੀਪੂ ਗਰਗ, ਹੈਪੀ ਗੋਇਲ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …