ਅੰਮ੍ਰਿਤਸਰ, 19 ਮਾਰਚ ( ਪ੍ਰੀਤਮ ਸਿੰਘ )- ਖਾਲਸਾ ਕਾਲਜ ਅੰਮ੍ਰਿਤਸਰ ‘ਚ ਖੇਤੀਬਾੜੀ ਵਿਭਾਗ ਦੇ ਸਹਾਇਕ ਪ੍ਰੋਫ਼ੈਸਰ ਡਾ. ਨਵਤੇਜ ਸਿੰਘ ਨੂੰ ਸ਼ਾਸ਼ਤਰੀ ਇੰਡੋ-ਕੈਨੇਡੀਅਨ ਇੰਸਟੀਚਿਊਟ ਵੱਲੋਂ ‘ਸ਼ਾਸ਼ਤਰੀ ਭਾਈਵਾਲੀ ਬੀਜ਼ ਗ੍ਰਾਂਟ 2013-14 ਜਿਸ ‘ਚ 6000 ਕੈਨੇਡੀਅਨ ਡਾਲਰ ਰਕਮ ਨਿਰਧਾਰਿਤ ਕੀਤੀ ਗਈ ਹੈ, ਦੀ ਗ੍ਰਾਂਟ ਖੋਜ਼ ਵਾਸਤੇ ਜਾਰੀ ਹੋਈ ਹੈ। ਇਹ ਗ੍ਰਾਂਟ ਉਹ ਕਵੈਲਟਨ ਪੋਲੀਟੈਕਨਿਕ ਕਾਲਜ, ਸਰੀ, ਕੈਨੇਡਾ ਦੀ ਪ੍ਰੋ: ਡਾ. ਪੂਨਮ ਸਿੰਘ ਨਾਲ ਮਿਲਕੇ ਕੁਦਰਤੀ ਖੇਤੀ ਦੀਆਂ ਨਵੀਆਂ ਤਕਨੀਕਾਂ ਅਤੇ ਬੀਜ਼ ਵਿਗਿਆਨ ਦੀ ਭਾਲ ਸਬੰਧੀ ਖ਼ੋਜ਼ ‘ਚ ਇਸਤੇਮਾਲ ਕਰਨਗੇ। ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਅੱਜ ਦੱਸਿਆ ਕਿ ਡਾ. ਨਵਤੇਜ ਸਿੰਘ, ਜੋ ਕਿ ਆਪ ਬਾਗਬਾਨੀ ਵਿਸ਼ੇ ਦੇ ਮਾਹਿਰ ਹਨ, ਨੇ ਇਹ ਗ੍ਰਾਂਟ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਡਾ. ਨਵਤੇਜ ਸਿੰਘ ਨੇ ਕਿਹਾ ਕਿ ਇਸ ਖੋਜ਼ ਦਾ ਮੁੱਖ ਮਨੋਰਥ ਜਰਮ ਪਲਾਜ਼ਮਾਂ ਦੀ ਪਹਿਚਾਨ, ਕੁਦਰਤੀ ਖੇਤੀ ਵਾਸਤੇ ਨਵੇ ਬੀਜ਼ਾਂ ਦੀ ਖੋਜ਼ ਅਤੇ ਭਾਰਤ-ਕੈਨੇਡਾ ਦੀਆਂ ਵਿੱਦਿਅਕ ਸੰਸਥਾਵਾਂ ‘ਚ ਇਸ ਸਬੰਧੀ ਹੋਰ ਖੋਜ਼ ਨੂੰ ਪ੍ਰਫ਼ੁਲਿਤ ਕਰਨ ਲਈ ਮੌਕੇ ਭਾਲਣਾ ਹੈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …