ਲੋਕਾਂ ਨੂੰ ਸਮਾਜਿਕ ਸਿੱਖਿਆ ਦਿੰਦਾ ਹੋ ਨਿਬੜਿਆ ਨੈਸ਼ਨਲ ਥੀਏਟਰ ਫੈਸਟੀਵਲ
ਥੀਏਟਰ ਫੈਸਟੀਵਲ ਵਿੱਚ ਦਰਸ਼ਕਾਂ ਤੇ ਨਾਟ ਪ੍ਰੇਮੀਆਂ ਵੱਲੋਂ ਮਿਲੇ ਪਿਆਰ ਦਾ ਸਦਾ ਰਿੱਣੀ ਰਹਾਗਾਂ – ਕੇਵਲ ਧਾਲੀਵਾਲ
ਅੰਮ੍ਰਿਤਸਰ, 15 ਦਸੰਬਰ (ਦੀਪ ਦਵਿੰਦਰ ਸਿੰਘ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਵੱਲੋਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਚੱਲ ਰਹੇ 10 ਰੋਜ਼ਾ 12ਵੇਂ ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਰੰਗਕਰਮੀ ਕੋਲਕਾਤਾ ਦੀ ਟੀਮ ਵੱਲੋਂ ਪ੍ਰਸਿੱਧ ਨਾਟਕ ਨਿਰਦੇਸ਼ਕਾ ਸ੍ਰੀਮਤੀ ਊਸ਼ਾ ਗਾਂਗੂਲੀ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਨਾਟਕ ‘ਹਮ ਮੁਖਤਾਰਾ’ ਪੇਸ਼ ਕੀਤਾ ਗਿਆ। ਇਹ ਨਾਟਕ ਪਾਕਿਸਤਾਨ ਦੀ ਇਕ ਔਰਤ ਮਾਈ ਮੁਖਤਾਰਾ ਬਾਰੇ ਹੈ। ਇਜ਼ਤ ਖਾਤਿਰ ਇਜ਼ਤ ਲੁੱਟ ਲੈਣ ਦੇ ਫੈਸਲੇ ਮੁਤਾਬਿਕ ‘ਮੁਖਤਾਰਾ’ ਦਾ ਇਕ ਪੰਚਾਇਤ ਨੇ ਸਾਮੂਹਿਕ ਬਲਾਤਕਾਰ ਕੀਤਾ ਸੀ, ਤਾਂ ਜੋ ਉਹ ਆਪਣੀ ਲੜਕੀ ਦਾ ਬਦਲਾ ਲੈ ਸਕਣ। ਇਸ ਹੋਣੀ ਨੇ ਮੁਖਤਾਰਾ ਦੀ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅਦਾਲਤ ਵਿੱਚ ਕੇਸ ਕਰ ਦਿੱਤਾ। ਦੁਨਿਆ ਭਰ ਦੇ ਲੋਕਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਜਿਸ ਲਈ ਪਾਕਿਸਤਾਨ ਸਰਕਾਰ ਨੂੰ ਸ਼ਰਮਿੰਦਿਆ ਵੀ ਹੋਣਾ ਪਿਆ ਅਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਕੇਸ ਚਲਾਇਆ ਗਿਆ। ਮਾਈ ਮੁਖਤਾਰਾ ਨੇ ਔਰਤਾਂ ਦੇ ਹੱਕਾਂ ਲਈ ਅੰਤਰਰਾਸ਼ਟਰੀ ਪੱਧਰ ਤੇ ਆਵਾਜ਼ ਉਠਾਈ ਤਾਂ ਜੋ ਹੋਰ ਕਿਸੇ ਔਰਤ ਨਾਲ ਜ਼ਿਆਦਤੀ ਨਾ ਹੋ ਸਕੇ। ਉਸ ਨੂੰ ਬਹੁਤ ਸਾਰੇ ਮੁਲਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਮਦਦ ਵੀ। ਉਸ ਪੈਸੇ ਨਾਲ ਮਾਈ ਮੁਖਤਾਰਾ ਨੇ ਉਸੇ ਪਿੰਡ ਵਿੱਚ ਲੜਕੀਆਂ ਵਾਸਤੇ ਸਕੂਲ ਖੋਲਿਆ ਜਿਸ ਪਿੰਡ ਵਿੱਚ ਉਸਦੀ ਇਜ਼ਤ ਲੁੱਟੀ ਗਈ ਸੀ। ਮਾਈ ਮੁਖਤਾਰਾ ਨੇ ਔਰਤਾਂ ਦੀ ਪੜਾਈ ਉਪਰ ਜ਼ੋਰ ਦਿੱਤਾ ਤਾਂ ਜੋ ਕੁੜੀਆਂ ਆਪਣੇ ਭਵਿੱਖ ਨੂੰ ਸੁਰਖਿਆਤ ਬਣਾ ਕੇ ਇੰਨਸਾਫ ਦੀ ਲੜਾਈ ਲੜ ਸਕੱਣ। ਇਸ ਨਾਟਕ ਦੀ ਲੇਖਿਕਾ ਅਤੇ ਨਿਰਦੇਸ਼ਕਾ ਸ੍ਰੀਮਤੀ ਊਸ਼ਾ ਗਾਂਗੂਲੀ ਨੇ ਆਪਣੇ ਨਾਟਕ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਸਮਾਜ ਵਿੱਚ ਸਿਰਫ ਇਕ ਮੁਖਤਾਰਾ ਹੀ ਨਹੀਂ ਬਲਕਿ ਬਹੁਤ ਸਾਰੀਆਂ ਮੁਖਤਾਰਾਂ ਨੇ। ਜਿਨ੍ਹਾਂ ਨੂੰ ਹਰ ਜ਼ਿਆਦਤੀ ਦਾ ਵਿਰੋਧ ਕਰਨਾ ਚਾਹੀਦਾ ਹੈ। ਨਾਟਕ ਵਿੱਚ ਗੀਤ ਸੰਗੀਤ ਦੀ ਵੀ ਸੁਚਜੀ ਵਰਤੋਂ ਕੀਤੀ ਗਈ ਅਤੇ ਨਾਟਕ ਨੂੰ ਦਰਸ਼ਕਾਂ ਵੱਲੋਂ ਭਰਵਾ ਹੁੰਗਾਰਾ ਮਿਲਿਆ। ਇਸ ਨਾਟਕ ਵਿੱਚ ਤ੍ਰਿਪਤੀ ਮਿਤਰਾ, ਮ੍ਰਿਨਮੋਏ ਬਿਸਵਾਸ, ਸਿਮਤਰੀ ਬੈਨੇਰਜੀ, ਸਾਂਤਾ ਰੋਏ ਚੌਧਰੀ, ਸਅੰਤੀ ਸੇਨ, ਅਨੰਆ ਚੰਦਾ, ਸੰਗੀਤਾ ਰਾਏ, ਕੰਚਨਮਾਲਾ ਸੇਨ ਗੁੱਪਤਾ, ਪੂਜਾ ਰਾਏ, ਸਵਪਨਾ ਮੈਤਰਾ, ਅੰਕਿਤਾ ਘੋਸ਼, ਪਾਇਲ ਕਾਂਜੀਲਾਲ, ਸੰਗੀਤਾ ਘੋਸੇ, ਅਰਾਤਿਕਾ ਘੋਸੇ, ਕ੍ਰਿਸ਼ਨੇਦੂੰ ਚਕਬਰਤੀ, ਜੈ ਪ੍ਰਕਾਸ਼ ਗੁਪਤਾ, ਦਿਪੇਸ਼ ਰਾਜਕ, ਪ੍ਰਿਆਜਿਤ ਘੋਸ਼, ਆਯੂਸ਼ ਸਿੰਘ, ਸਵੰਪਨ ਸਰਕਾਰ, ਸੁਮਨ ਮੋਨਡਾਲ, ਰਾਜਕੁਮਾਰ ਸਿੰਘ ਤੋਂ ਇਲਾਵਾਂ ਲਗਪਗ 23 ਕਲਾਕਾਰ ਨੇ ਆਪਣੀ ਨਾਟ ਕਲਾ ਰਾਹੀਂ ਨਾਟਕ ਨੂੰ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਫੈਸਟੀਵਲ ਦੇ ਡਾਇਰੈਕਟਰ ਕੇਵਲ ਧਾਲੀਵਾਲ ਨੇ ਨਾਟਕ ਟੀਮ ਨੂੰ ਸਨਮਾਨ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੁਸਇਟੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸਰਪ੍ਰਸਤ ਪ੍ਰਮਿੰਦਰਜੀਤ, ਜਨਰਲ ਸਕੱਤਰ ਜਗਦੀਸ਼ ਸਚਦੇਵਾ, ਜਤਿੰਦਰ ਬਰਾੜ, ਵਿਜੇ ਸ਼ਰਮਾ, ਡਾ: ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਪਵਨਦੀਪ, ਗੁਰਿੰਦਰ ਮਕਨਾ, ਟੀ. ਐਸ. ਰਾਜਾ, ਅਨੂਪ ਕੰਵਲ, ਵਿਸ਼ੂ ਸ਼ਰਮਾ, ਪਵੇਲ ਸੰਧੂ, ਗੁਰਤੇਜ ਮਾਨ ਆਦਿ ਵੱਡੀ ਗਿਣਤੀ ਵਿੱਚ ਨਾਟ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ।