ਖਡੂਰ ਸਾਹਿਬ, 15 ਦਸੰਬਰ (ਪੱਤਰ ਪ੍ਰੇਰਕ) – ਪੰਜਾਬ ਐਂਡ ਸਿੰਧ ਬੈਂਕ ਜੋਨਲ ਆਫਿਸ ਅੰਮ੍ਰਿਤਸਰ ਵਲੋਂ ਪਿੰਡ ਬ੍ਰਹਮਪੁਰਾ ਜਿਲਾ ਤਰਨਤਾਰਨ ਵਿਖੇ ਆਪਣੀ 1420ਵੀਂ ਸ਼ਾਖਾ ਦਾ ਉਦਘਾਟਨ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ੍ਰ. ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸ੍ਰ. ਐਸ.ਪੀ.ਐਸ ਕੋਹਲੀ ਜਨਰਲ ਮੈਨੇਜਰ ਪੰਜਾਬ ਐਂਡ ਸਿੰਧ ਬੈਂਕ ਵਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।ਇਸ ਮੌਕੇ ਤਕਰੀਬਨ 12 ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਇਹ ਬੈਂਕ ਇਲਾਕੇ ਦੀਆਂ ਸਾਰੀਆਂ ਵਿੱਤੀ ਲੋੜਾਂ ਪੂਰੀਆਂ ਕਰਿਆ ਕਰੇਗੀ ਅਤੇ ਜਨ-ਧਨ ਸਕੀਮ ਤਹਿਤ ਇਲਾਕਾ ਵਾਸੀਆਂ ਦੇ ਖਾਤੇ ਵੀ ਬੈਂਕ ਵਿੱਚ ਖੋਲੇ ਜਾਣਗੇ।ਜੋਨਲ ਮੈਨੇਜਰ ਸ੍ਰ. ਹਰਚਰਨ ਸਿੰਘ ਨੇ ਦੱਸਿਆ ਕਿ ਜਿੰਮੀਦਾਰਾਂ ਦੀਆਂ ਜਰੂਰਤਾਂ ਮੁਤਾਬਿਕ ਕਈ ਤਰਾਂ ਦੇ ਕਰਜ਼ੇ ਉਨਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜਾਰੀ ਕੀਤੇ ਜਾਣਗੇ।ਉਨਾਂ ਹੋਰ ਕਿਹਾ ਕਿ ਪੰਜਾਬ ਵਿੱਚ ਜਿਮਮੀਦਾਰਾਂ ਨੂੰ ਕਰਜੇ ਦੇਣ ਵਿੱਚ ਪੰਜਾਬ ਐਂਡ ਸਿੰਧ ਬੈਂਕ ਸਭ ਤੋਂ ਅੱਗੇ ਹੈ ਅਤੇ ਜਿਮੀਦਾਰਾਂ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੀ ਪਿੰਡ ਬ੍ਰਹਮਪੁਰਾ ਵਿਖੇ ਵੀਂ ਸ਼ਾਖਾ ਖੋਲੀ ਗਈ ਹੈ।ਇਸ ਮੌਕੇ ਜਨਰਲ ਮੈਨੇਜਰ ਸ੍ਰ. ਐਸ.ਪੀ.ਐਸ ਕੋਹਲੀ ਨੇ ਵੀ ਪਿੰਡ ਵਾਸੀਆਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਤੇ ਸਹਿਯੋਗ ਦਾ ਯਕੀਨ ਦਿਵਾਇਆ।ਇਸ ਅਵਸਰ ‘ਤੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਵਾਲੀਆ, ਰਘੁਬੀਰ ਸਿੰਘ ਸੀਨੀ: ਮੈਨੇਜਰ, ਪ੍ਰੇਮ ਸਿੰਘ ਮੈਨੇਜਰ, ਕੁਲਦੀਪ ਸਿੰਘ ਕਪੂਰ ਬੈਂਕ ਅਧਿਕਾਰੀਆਂ ਤੋਂ ਇਲਾਵਾ ਸ਼ਾਖਾ ਇੰਚਾਰਜ ਰਵੀ ਕਿਸ਼ੋਰ ਵੀ ਮੌਜੂਦ ਸਨ।ਪੰਜਾਬ ਐਨਡ ਸਿੰਧ ਬੈਂਕ ਵਲੋਂ ਪਿੰਡ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬਣਵਾਏ ਗਏ ਟਾਇਲਟ ਵੀ ਸਕੂਲ ਦੇ ਪ੍ਰਬੰਧਕਾਂ ਦੇ ਹਵਾਲੇ ਕੀਤੇ ਗਏ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …