Thursday, July 3, 2025
Breaking News

ਊਰਜਾ ਸੁਰੱਖਿਅਣ ਵਿਸੇ ਜਾਗਰੂਤਾ ਰੈਲੀ ਆਯੋਜਿਤ

ਊਰਜਾ ਸਰੋਤਾਂ ਦੀ ਸੰਭਾਲ ਕਰਨ ਦੀ ਲੋੜ-ਪ੍ਰਿੰਸੀਪਲ ਜਸਬੀਰ ਕੌਰ

PPN1612201401

ਬਟਾਲਾ, 16 ਦਸੰਬਰ (ਨਰਿੰਦਰ ਬਰਨਾਲ) – ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿਘ ਸੈਣੀ ਤੇ ਜਿਲਾ ਸਾਂਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਦਿਸਾ ਨਿਰਦੇਸਾਂ ਦੀ ਰੌਸਨੀ ਤੇ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ ਸ੍ਰੀ ਮਤੀ ਜਸਬੀਰ ਕੌਰ ਦੀ ਯੋਗਅਗਵਾਈ ਹੇਠ ਸਕੂਲ ਵਿਖੇ ਊਰਜਾ ਸੁਰੱਖਿਅਣ ਵਿਸੇ ਜਾਗਰੂਤਾ ਰੈਲੀ ਤੇ ਪ੍ਰਸਨੋਤਰੀ ਮੁਕਾਬਲੇ ਕਰਵਾਏ ਗਏ। ਸਾਂਇੰਸ ਮਿਸਟ੍ਰੇਸ ਹਰਜਿੰਦਰ ਕੌਰ ਤੇ ਮਨਪ੍ਰੀਤ ਕੌਰ ਵੱਲੋ ਰੈਲੀ ਦੌਰਾਨ ਵਿਦਿਆਂਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਰਜਾ ਦੇ ਸਰੋਤ ਦਿਨੋ ਦਿਨ ਘਟਦੇ ਜਾ ਰਹੇ ਹਨ, ਇਹਨਾ ਦੀ ਵਰਤੋ ਸਾਨੂੰ ਸੰਜਮ ਵਿਚ ਰਹਿ ਕੇ ਹੀ ਕਰਨੀ ਚਾਹੀਦੀ ਹੈ, ਕਿਉਕਿ ਜੇਕਰ ਅਸੀ ਚਹੁੰਦੇ ਹਾਂ ਕਿ ਸਾਡੀ ਆਉਣ ਵਾਲੀਆਂ ਪੀੜੀਆਂ ਚੰਗੇਰੀ ਜਿੰਦਗੀ ਜਿਊਣ ਤਾਂ ਸਾਨੂੰ ਕੋਸਿਸਾਂ ਕਰਨੀਆਂ ਹੀ ਪੈਣਗੀਆਂ। ਊਰਜਾ ਵਿਸੇ ਤੇ ਸਕੂਲ ਵਿਖੇ ਬਣਾਈਆਂ ਗਈਆਂ ਛੇ ਟੀਮਾਂ ਵਿਚੋ ਪਹਿਲੇ ਸਥਾਂਨ ਤੇ ਪ੍ਰਭਦੀਪ ਕੌਰ ਤੇ ਹਰਜੀਤ ਸਿੰਘ,ਦੂਜੇ ਸਥਾਂਨ ਤੇ ਰਣਜੀਤ ਕੌਰ ਤੇ ਵਿਸਾਲਜੀਤ ਸਿੰਘ, ਤੀਸਰੇ ਸਥਾਨ ਤੇ ਪਰਵਿੰਦਰ ਕੌਰ ਤੇ ਨਵਦੀਪ ਕੌਰ ਰਹੇ । ਇਸ ਸਮੁਚੇ ਪ੍ਰੋਗਰਾਮ ਵਿਚ ਸਟੇਜ ਸਕੱਤਰ ਦੀ ਭੁਮਿਕਾ ਸ੍ਰੀ ਨਰਿੰਦਰ ਸਿਘ ਬਿਸਟ ਤੇ ਸਕੋਰਰ ਦੀ ਭੂਮਿਕਾ ਰਜਵੰਤ ਕੌਰ ਕੰਪਿਊਟਰ ਅਧਿਆਪਕ ਨੇ ਬਾਖੂਬੀ ਨਾਲ ਨਿਭਾਈ। ਇਸ ਮੌਕੇ ਸਾਮ ਕੁਮਾਰ, ਪਰਮਜੀਤ ਸਿਘ ਚੀਮਾਂ, ਪ੍ਰੇਮਪਾਲ ਧਾਰੀਵਾਲ, ਅਜਮੇਰ ਸਿੰਘ, ਹਰਪ੍ਰੀਤ ਸਿਘ ਮਾਨ, ਗੁਰਭੇਜ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply