ਭੀਖੀ, 24 ਮਾਰਚ (ਕਮਲ ਜ਼ਿੰਦਲ) – ਸਿਲਵਰ ਵਾਟਿਕਾ ਸੀਨੀਅਰ ਸੈਕੰਡਰੀ ਸਕੂਲ ਸਮਾਓ ਵਿਖੇ ਅਧਿਆਪਕ – ਮਾਪੇ ਮਿਲਨੀ ਕਰਵਾਈ ਗਈ।ਜਿਸ ਵਿੱਚ
ਨਰਸਰੀ ਤੋਂ ਬਾਰਵੀਂ ਕਲਾਸ ਦੇ ਨਤੀਜੇ ਐਲਾਨੇ ਗਏ।ਉਚੇਚੇ ਤੌਰ `ਤੇ ਪਹੁੰਚੇ ਸਕੂਲ ਦੇ ਚੇਅਰਮੈਨ ਰਿਸ਼ਵ ਸਿੰਗਲਾ ਨੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਧਿਆਪਕ, ਮਾਪੇ ਅਤੇ ਵਿਦਿਆਰਥੀ ਸਿੱਖਣ ਦੀ ਪ੍ਰਕਿਰਿਆ ਦੇ ਤਿੰਨ ਮੁੱਖ ਧਰੁਵ ਹਨ ਅਤੇ ਇਨ੍ਹਾਂ ਤਿੰਨਾਂ ਦਾ ਕਿਰਿਆਸ਼ੀਲ ਹੋਣਾ ਬੱਚਿਆਂ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਹੈ।ਉਨਾਂ ਨੇ ਕਿਹਾ ਪ੍ਰਿੰਸੀਪਲ ਕਿਰਨ ਰਤਨ ਤੇ ਸਮੂਹ ਸਟਾਫ ਅਣਥੱਕ ਮਿਹਨਤ ਕਰ ਰਹੇ ਹਨ।ਪ੍ਰਿੰਸੀਪਲ ਕਿਰਨ ਰਤਨ ਨੇ ਮਾਪਿਆਂ ਨੂੰ ਕਿਹਾ ਕਿ ਉਹ ਘਰ ਵਿੱਚ ਬੱਚਿਆਂ ਦਾ ਮਾਰਗਦਰਸ਼ਨ ਕਰਨਾ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਸਕੂਲ ਪ੍ਰਬੰਧਨ ਨੂੰ ਸੂਚਿਤ ਕਰਨਾ ਚਾਹੀਦਾ ਹੈ।ਸਕੂਲ ਦੇ ਡਾਇਰੈਕਟਰ ਨਮਨ ਸਿੰਗਲਾ ਨੇ ਪਹੁੰਚੇ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media