ਅੰਮ੍ਰਿਤਸਰ, 5 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੀ.ਐਚ.ਡੀ. ਚੈਂਬਰ ਆਈ.ਪੀ ਫੈਸੀਲੀਟੇਸ਼ਨ ਸੈਂਟਰ ਅੰਮ੍ਰਿਤਸਰ ਅਤੇ ਐਮ.ਐਸ.ਐਮ.ਈ.ਡੀ.ਐਫ.ਓ ਲੁਧਿਆਣਾ, ਐਮ.ਐਸ.ਐਮ.ਈ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ‘ਆਈ.ਪੀ ਯਾਤਰਾ ਸੀਰੀਜ਼-2023’ ਦੇ ਤਹਿਤ ਇਕ ਸੈਸ਼ਨ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਦਾ ਮੁੱਖ ਮਕਸਦ ਹਿੱਸਾ ਲੈਣ ਵਾਲੇ ਨੂੰ ਆਈ.ਪੀ ਢਾਂਚੇ ਦੇ ਅੰਦਰ ਪੇਟੈਂਟ ਸਬੰਧੀ ਜਾਣਕਾਰੀ ਅਤੇ ਸਰੋਤਾਂ ਦੀ ਡੂੰਘੀ ਸਮਝ ਪ੍ਰਦਾਨ ਕਰਨਾ ਸੀ, ਤਾਂ ਜੋ ਉਹ ਵਪਾਰਿਕ ਸਫ਼ਲਤਾ ਲਈ ਇਸ ਦਾ ਫ਼ਾਇਦਾ ਲੈ ਸਕਣ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਪੌਦੇ ਭੇਂਟ ਕਰਕੇ ਆਏ ਹੋਏ ਪਤਵੰਤਿਆਂ ਦਾ ਸਵਾਗਤ ਕੀਤਾ।
ਐਮ.ਐਸ.ਐਮ.ਈ.ਡੀ- ਆਈ ਲੁਧਿਆਣਾ ਤੋਂ ਡਾਇਰੈਕਟਰ ਵਰਿੰਦਰ ਸ਼ਰਮਾ ਨੇ ਮੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਉਨ੍ਹਾਂ ਕਿਹਾ ਕਿ ਉਦਯੋਗ-ਅਕਾਦਮਿਕ ਸਬੰਧ ਭਾਰਤ ਦੀ ਆਰਥਿਕਤਾ ਦੇ ਵਿਕਾਸ ਲਈ ਮਹੱਤਵਪੂਰਨ ਹਨ ਅਤੇ ਇਹ ਦੇਸ਼ ਦੇ ਕਰਮਚਾਰੀਆਂ ਨੂੰ ਗਲੋਬਲ ਮਾਰਕੀਟ ’ਚ ਮੁਕਾਬਲਾ ਕਰਨ ਸਬੰਧੀ ਲੋੜੀਂਦੇ ਹੁਨਰ ਅਤੇ ਗਿਆਨ ਨਾਲ ਭਰਪੂਰ ਕਰਨ ਲਈ ਯਕੀਨੀ ਬਣਾਉਂਦਾ ਹੈ।
ਇਸ ਮੌਕੇ ਪੀ.ਐਚ.ਡੀ ਸੀ.ਸੀ.ਆਈ ਅੰਮਿ੍ਰਤਸਰ ਜ਼ੋਨ ਦੇ ਕਨਵੀਨਰ ਸੀ.ਏ ਜੈਦੀਪ ਸਿੰਘ, ਡਾ. ਬੀ.ਐਸ ਸੂਚ ਮੁਖੀ, ਬਾਇਓਟੈਕਨਾਲੋਜੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਡਾ. ਊਸ਼ਾ ਰਾਓ ਸਹਾਇਕ ਕੰਟਰੋਲਰ ਆਫ਼ ਪੇਟੈਂਟ ਐਂਡ ਡਿਜ਼ਾਈਨ ਪੇਟੈਂਟ ਦਫਤਰ ਨਵੀਂ ਦਿੱਲੀ ਨੇ ਵੀ ਸ਼ਿਰਤ ਕੀਤੀ।ਜਿਨ੍ਹਾਂ ਨੇ ਟਰੇਡ ਮਾਰਕ, ਕਾਪੀ ਰਾਈਟਸ, ਪੇਟੈਂਟਸ ਅਤੇ ਉਦਯੋਗਿਕ ਡਿਜ਼ਾਈਨ ਸਬੰਧੀ ਲੋੜੀਂਦੇ ਅਧਿਕਾਰਾਂ ਬਾਰੇ ਚਾਨਣਾ ਪਾਇਆ।100 ਤੋਂ ਵੱਧ ਉਦਯੋਗਿਕ ਮੈਂਬਰਾਂ ਅਤੇ ਸਟਾਰਟ ਅੱਪਸ ਨੇ ਭਾਗ ਲਿਆ।
ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ: ਮਨਬੀਰ ਕੌਰ ਅਤੇ ਡਾ: ਰਾਕੇਸ਼ ਦੇ ਯਤਨਾਂ ਦੀ ਸ਼ਲਾਘਾ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …