ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ) – ਪਿੰਡ ਵਡਾਲਾ ਜੌਹਲ ਦੇ ਖੇਤਾਂ ਵਿੱਚ ਸੰਨ 2012 ‘ਚ ਵਾਪਰੇ ਹਾਦਸੇ ਕਾਰਨ ਮਾਰੇ ਗਏ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਅੱਜ ਗਿਆਰਾਂ ਸਾਲ ਬਾਅਦ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਮਾਰਕੀਟ ਕਮੇਟੀ ਦੇ ਦਫਤਰ ਬੁਲਾ ਕੇ ਦੋ ਲੱਖ ਰੁਪਏ ਦਾ ਚੈਕ ਸੌਂਪਿਆ।ਉਨ੍ਹਾਂ ਪਰਿਵਾਰ ਵਲੋਂ ਆਏ ਮਾਤਾ ਮਨਜੀਤ ਕੌਰ ਨੂੰ ਚੈਕ ਦਿੰਦੇ ਹੋਏ ਈ.ਟੀ.ਓ ਨੇ ਕਿਹਾ ਕਿ ਉਨਾਂ ਨੁੰ ਦੁੱਖ ਹੈ ਕਿ ਸਮੇਂ ਦੀਆਂ ਸਰਕਾਰਾਂ ਇਸ ਮਾਮਲੇ ‘ਚ ਇਨਸਾਫ ਨਹੀਂ ਕਰ ਸਕੀਆਂ।ਉਨ੍ਹਾਂ ਕਿਹਾ ਕਿ ਪੀੜਤ ਵਿਅਕਤੀ ਦੇ ਪਰਿਵਾਰ ਨੂੰ ਜੋ ਮੁਆਵਜਾ ਦੋ ਮਹੀਨਿਆਂ ਦੇ ਅੰਦਰ ਮਿਲ ਜਾਣਾ ਚਾਹੀਦਾ ਸੀ ਉਹ ਦੋ ਸਰਕਾਰਾਂ ਬੀਤ ਜਾਣ ਬਾਅਦ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਕੋਸ਼ਿਸ ਰਹੇਗੀ ਕਿ ਅਸੀਂ ਕਿਸੇ ਨਾਲ ਵੀ ਅਜਿਹਾ ਅਨ੍ਹਿਆਂ ਨਹੀਂ ਹੋਣ ਦਿਆਂਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …