Monday, July 8, 2024

ਕੇਂਦਰ ਸਰਕਾਰ ਸਜ਼ਾ ਪੂਰੀ ਕਰ ਚੱਕੇ ਸਿੱਖਾਂ ਨੂੰ ਰਿਹਾਅ ਤੇ ਬਣੀ ਕਾਲੀ ਸੂਚੀ ਖਤਮ ਕਰੇੇ ਜਥੇ: ਅਵਤਾਰ ਸਿੰਘ

Avtar Singh SGPCਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ) – ਸਰਬਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਆਪਣੇ ਦੇਸ਼ ਸਮੇਤ ਦੁਨੀਆਂ ਦੇ ਹੋਰ ਵੀ ਬਹੁਤ ਸਾਰੇ ਵੱਡੇ ਦੇਸ਼ਾਂ ਦੀ ਰਾਸ਼ਟਰੀ ਏਕਤਾ,ਅਖੰਡਾ ਦੀ ਰਖਵਾਲੀ ਕਰਦਿਆਂ ਦੁਸ਼ਮਣ ਫੌਜਾਂ ਨਾਲ ਲੋਹਾ ਲਿਆ ਤੇ ਸ਼ਹਾਦਤਾਂ ਦੇ ਜਾਮ ਪੀਤੇ ਸਨ।ਇਸ ਦੀ ਮਿਸਾਲ ਪਹਿਲੀ ਤੇ ਦੂਜੀ ਸੰਸਾਰ ਜੰਗ ਤੋਂ ਮਿਲਦੀ ਹੈ ਜਿਸ ਬਾਰੇ ਵਿਦੇਸ਼ੀ ਸਰਕਾਰਾਂ ਵੱਲੋਂ ਵੱਰੇ ਗੰਢਾ ਮਨਾਉਂਦਿਆਂ ਉਚੇਚੇ ਤੌਰ ਤੇ ਸਿੱਖਾਂ ਦੇ ਵਿਸ਼ੇਸ਼ ਸਨਮਾਨਾ ਤੋਂ ਮਿਲਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਜੋਰ ਦੇ ਕੇ ਕਿਹਾ ਕਿ ਸਿੱਖਾਂ ਖਿਲਾਫ ਬਣੀ ਕਾਲੀ ਸੂਚੀ ਖਤਮ ਕੀਤੀ ਜਾਵੇ।

ਇਥੋਂ ਜਾਰੀ ਪ੍ਰੈਸ ਬਿਆਨ ‘ਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਹੈ ਤੇ ਸਿੱਖ ਮਸਲਿਆ ਦੇ ਹੱਲ ਲਈ ਹਮੇਸ਼ਾਂ ਯਤਨ ਸ਼ੀਲ ਰਹਿੰਦੀ ਹੈ।ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਸਿੱਖ ਵੱਖਰੀ ਕੌਮ ਨੂੰ ਹਿੰਦੂਆਂ ਦਾ ਹਿੱਸਾ ਦੱਸਣ ਵਾਲੀ ਧਾਰਾ 25 ਬੀ ਨੂੰ ਪੂਰੀ ਤਰਾਂ ਖਤਮ ਕਰਨ ਬਾਰੇ ਕੇਂਦਰ ਸਰਕਾਰ ਪਾਸ ਮੁੱਦਾ ਉਠਾਉਂਦੀ ਆ ਰਹੀ ਹੈ ਅਤੇ ਹੁਣ ਸਿੱਖਾਂ ਬਾਰੇ ਬਣਾਈ ਗਈ ਕਾਲੀ ਸੂਚੀ ਦੇ ਖਾਤਮੇ ਬਾਰੇ ਲਗਾਤਾਰ ਯਤਨ ਸ਼ੀਲ ਹੈ।
ਉਨ੍ਹਾਂ ਕਿਹਾ ਕਿ ਇਤਹਾਸ ਗਵਾਹ ਹੈ ਜਿਸ ਦੇਸ਼ ਦੀ ਅਜਾਦੀ ਲਈ ਸਿੱਖਾਂ ਨੇ 80 ਫ਼ੀਸਦੀ ਤੋਂ ਜਿਆਦਾ ਸ਼ਹਾਦਤਾਂ ਦਿੱਤੀਆਂ ਹੋਣ ਉਸ ਦੇਸ਼ ਤੋਂ ਆਪਣਾ ਹੱਕ ਕਿਵੇ ਛਡਿਆ ਜਾ ਸਕਦਾ ਹੈ ਉਨ੍ਹਾਂ ਕਿਹਾ ਕਿ ਸਿੱਖਾਂ ਨੇ ਕਦੇ ਵੀ ਦੇਸ਼ ਦੀ ਵਿਰੋਧਤਾ ਨਹੀਂ ਕੀਤੀ ਜੇਕਰ ਕਿਤੇ ਵਿਰੋਧ ਕੀਤਾ ਹੈ ਤਾਂ ਉਹ ਦੇਸ਼ ‘ਚ ਸਿੱਖਾਂ ਵਿਰੁੱਧ ਮਾੜੇ ਪ੍ਰਬੰਧ ਜਾਂ ਸਮੇਂ ਦੀ ਸਰਕਾਰ ਦਾ ਹੋਵੇਗਾ ਜਿਸ ਨੇ ਦੇਸ਼ ਪ੍ਰਤੀ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਦਰ ਕਿਨਾਰ ਕਰਕੇ ਧੱਕਾ ਕੀਤਾ ਹੋਵੇ।ਕਿਉਕਿ ਦੇਸ਼ ਦੀਆਂ ਸਰਹੱਦਾਂ ਤੇ ਸੀਨਾ ਤਾਣ ਕੇ ਸ਼ਹਾਦਤਾਂ ਦੇਣ ਵਾਲੇ ਜਿਆਦਾ ਤਰ ਸਿੱਖ ਹਨ।ਉਨ੍ਹਾਂ ਕਿਹਾ ਕਿ 1984 ‘ਚ ਸਮੇਂ ਦੀ ਸਰਕਾਰ ਨੇ ਜੋ ਕੁਝ ਸਿੱਖਾਂ ਵਿਰੁੱਧ ਕੀਤਾ ਉਹ ਦੇਸ਼ ਤੇ ਕੀ ਪੂਰੀ ਦੁਨੀਆਂ ਤੋਂ ਲੁਕਿਆ ਛਿਪਿਆ ਨਹੀਂ ਹੈ ਸਮੇਂ ਦੀ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਕਰਵਾਉਣ ਵਾਲਿਆਂ ਨੂੰ ਸਜਾਵਾਂ ਦੇਣ ਦੀ ਬਜਾਏ ਉੱਚ ਅਹੁਦੇ ਅਤੇ ਵਜੀਰੀਆਂ ਦੇ ਕੇ ਨਵਾਜਿਆ ਹੈ ਤੇ ਜਦੋਂ ਕਿਸੇ ਕੌਮ ਨਾਲ ਅਜਿਹਾ ਵਾਪਰਦਾ ਹੈ ਤਾਂ ਉਸ ਕੌਮ ‘ਚ ਵਿਰੋਧਤਾ ਦੀ ਭਾਵਨਾ ਪੈਦਾ ਹੋਣੀ ਸੁਭਾਵਕ ਹੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਉਹ ਸਿੱਖਾਂ ਬਾਰੇ ਬਣੀ ਕਾਲੀ ਸੂਚੀ ਖਤਮ ਕਰੇ ਅਤੇ ਜਿਹੜੇ ਸਿੱਖ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਅੱਜ ਤੀਕ ਰਿਹਾਅ ਨਹੀਂ ਕੀਤੇ ਉਨ੍ਹਾਂ ਦੀ ਰਿਹਾਈ ਯਕੀਨੀ ਬਣਾਵੇ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply