ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਠਿੰਡਾ ਕਾਰ ਬਜਾਰ ਦੇ ਸਭ ਤੋਂ ਪੁਰਾਣੇ ਡੀਲਰ, ਸਮਾਜਸੇਵੀ ਯਸ਼ਕਿਰਨ ਸ਼ਰਮਾ ਨੇ ਬਠਿੰਡਾ, ਮਾਲਵਾ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਉਸ ਸਮੇਂ ਰੋਸ਼ਨ ਕਰ ਦਿਖਾਇਆ ਜਦੋਂ ਉਹਨਾਂ ਨੂੰ ਆਲ ਇੰਡੀਆ ਕਾਰ ਡੀਲਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਜੇ ਐਸ ਨਿਉਲ ਦੀ ਪ੍ਰਧਾਨਗੀ ਹੇਠ ਦਿੱਲੀ ਵਿਖੇ ਹੋਈ ਮੀਟਿੰਗ ਵਿੱਚ ਸਰਵਸੰਮਤੀ ਨਾਲ ਪੰਜਾਬ ਪ੍ਰਧਾਨ ਨਿਯੁੱਕਤ ਕਰ ਦਿੱਤਾ।ਬਠਿੰਡਾ ਪਹੁੰਚਣ ਤੇ ਯਸ਼ਕਿਰਨ ਸ਼ਰਮਾ ਦਾ ਸਾਥੀਆਂ ਅਤੇ ਸ਼ਹਿਰ ਵਾਸੀਆਂ ਵੱਲੌਂ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੀਟਿੰਗ ਵਿੱਚ ਨਾਸਿਕ ਦੇ ਮੈਂਬਰ ਪਾਰਲੀਮੈਂਟ ਹਿੰਮਤ ਗੋਡਸੇ, ਮੁੰਬਈ ਤੋਂ ਮੈਂਬਰ ਪਾਰਲੀਮੈਂਟ ਸੁਨੀਲ ਗਾਇਕਵਾਰਡ ਅਤੇ ਵੱਖ ਵੱਖ ਸੂਬਿਆਂ ਦੇ ਕਾਰ ਡੀਲਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
ਦੱਸਣਯੋਗ ਹੈ ਕਿ ਯਸ਼ਕਿਰਨ ਸ਼ਰਮਾ ਕਾਂਗਰਸ ਪਾਰਟੀ ਦੇ ਵੀ ਸੀਨੀਅਰ ਅਹੁੱਦੇਦਾਰ ਹਨ ਤੇ ਜਿਹਨਾਂ ਦੀ ਮਾਲਵਾ ਵਿੱਚ ਵੱਖਰੀ ਪਹਿਚਾਨ ਹੈ।ਇਸ ਮੌਕੇ ਯਸ਼ਕਿਰਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿੱਥੇ ਪੰਜਾਬ ਦੇ ਕਾਰ ਡੀਲਰਾਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਐਸੋਸੀਏਸ਼ਨ ਦੀ ਮਜਬੂਤੀ, ਕਾਰ ਡੀਲਰਾਂ ਨੂੰ ਆਉਂਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਅਤੇ ਹਰ ਸਮੱਸਿਆਵਾਂ ਦੇ ਨਿਪਟਾਰੇ ਲਈ ਹਮੇਸ਼ਾ ਗੰਭੀਰਤਾ ਨਾਲ ਕੰਮ ਕੀਤਾ ਜਾਵੇਗਾ।ਉਹਨਾਂ ਇਹ ਵੀ ਕਿਹਾ ਕਿ ਪੰਜਾਬ ਅਹੁੱਦੇਦਾਰਾਂ ਦੀ ਚੋਣ ਵੀ ਜਲਦ ਕੀਤੀ ਜਾਵੇਗੀ।ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ, ਸੁਰਿੰਦਰਜੀਤ ਸਿੰਘ ਸਾਹਨੀ, ਸ਼੍ਰੋਮਣੀ ਅਕਾਲੀ ਦਲ ਦੇ ਮੀਡੀਆ ਐਡਵਾਈਜ਼ਰ ਰਤਨ ਮਲੂਕਾ, ਬੋਬੀ ਵਾਲੀਆ, ਡਿੰਪੀ ਬਾਂਸਲ ਅਤੇ ਬਠਿੰਡਾ ਦੇ ਪ੍ਰਧਾਨ ਸੇਵਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਰ ਡੀਲਰ ਸ਼ਾਮਲ ਸਨ।