ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸ਼ਹਿਰ ਦੀ ਪੁਰਾਤਨ ਦਰਗਹ ਬਾਬਾ ਹਾਜੀ ਰਤਨ ਵਿਖੇ ਅੱਜ ਪਾਕਿਸਤਾਨ ਦੇ ਖਿਡਾਰੀਆਂ ਸ਼ਫੀਕੀ ਸੰਧੂ, ਅਨਵਰ ਰਾਣਾ ਅਲੀ ਗਾਬਾ ਅਤੇ ਅਬੁਦਲਾ ਨੇ ਸ਼ਿਰਕਤ ਕਰਕੇ ਆਪਣੀੇ ਅਤੇ ਆਪਣੇ ਦੇਸ਼ ਵਾਸੀਆਂ ਲਈ ਅਮਨ ਚੈਨ ਲਈ ਜੁੰਮੇ ਦੀ ਨਵਾਜ ਅਦਾ ਕੀਤੀ।ਇਸ ਮੌਕੇ ਹਾਜੀ ਰਤਨ ਦਰਗਾਹ ਦੇ ਮੌਲਵੀ ਸਰਾਜੂ ਦੀਨ ਅਤੇ ਸ਼ਹਿਰ ਦੀ ਨਗੀਨਾ ਬੇਗਮ ਚੇਅਰਪਰਸਨ ਨੇ ਵੀ ਮੁਸਲਿਮ ਭਾਈਚਾਰੇ ਨਾਲ ਜੁੰਮੇ ਦੀ ਨਵਾਜ ਬਾਬਾ ਹਾਜੀ ਰਤਨ ਦਰਗਾਹ ‘ਤੇ ਅਦਾ ਕੀਤੀ ਪਾਕਿਸਤਾਨ ਵਿਚ ਜੋ ਮਾਸੂਮ ਬੱਚੇ ਮਾਰੇ ਗਏ ਸਨ ਉਨਾ ਰੂਹਾ ਨੂੰ ਅਮਨ ਪਹੁੰਚਾਉਣ ਖਾਤਿਰ ਅਸੀ ਉਨ੍ਹਾਂ ਦੇ ਮਾਂ ਬਾਪ ਰਿਸਤੇਦਾਰਾਂ ਨੂੰ ਸਬਰ ਅਤਾ ਫਰਮਾਉਣ ਦੀ ਦੂਆਂ ਮੰਗੀ ਗਈ ਅਤੇ ਨਗੀਨਾ ਬੇਗਮ ਨੇ ਪਾਕਿਸਤਾਨੇ ਭਾਈਚਾਰੇ ਦਾ ਤਹਿ ਦਿਲੋ ਸਵਾਗਤ ਕੀਤਾ।ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਪਰਿਵਾਰਾ ਦਾ ਸਾਥ ਦਿੱਤਾ ਜੋ ਕਿ ਇਸ ਘਟਨਾ ਨਾਲ ਬੁਰੀ ਤਰ੍ਹਾਂ ਨਾਲ ਟੁੱਟ ਗਏ ਹਨ ਨਗੀਨਾ ਬੇਗਮ ਨੇ ਕਿਹਾ ਕਿ ਇਸ ਦੁੱਖ ਭਰੀ ਘਟਨਾ ਦਾ ਪੂਰੇ ਹਿੰਦੁਸਤਾਨ ਵਾਸੀਆਂ ਨੂੰ ਵੱਡਾ ਦੁੱਖ ਹੋਇਆ ਹੈ। ਇਹ ਜਿਹੇ ਵਿਅਕਤੀ ਜਿਨਾ ਨੇ ਇਸ ਘਟਨਾ ਨੂੰ ਅਣਜਾਮ ਦਿੱਤਾ ਉਨ੍ਹਾਂ ਨੂੰ ਦਫਨਾਉਣ ਲਈ ਜਗ੍ਹਾਂ ਨਾ ਦਿੱਤੀ ਜਾਵੇ। ਪੁਰੀਆ ਦੁਨੀਆਂ ਦੇ ਅਮਨ ਸਾਤੀ ਸਕੂਨ ਲਈ ਦੂਆਂ ਮੰਗੀ।ਇਸ ਮੌਕੇ ਪੁਲਿਸ ਦੀ ਟੀਮ ਡੀ ਐਸ ਪੀ ਰਣਜੀਤ ਸਿੰਘ ਦੀ ਅਗਵਾਈ ਵਿੱਚ ਹਾਜ਼ਰ ਸੀ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …