ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ) – ਵਿਦੇਸ਼ਾਂ ਵਿੱਚ ਰਹਿੰਦੇ ਸਾਹਿਤਕਾਰਾਂ (ਕਲਮਕਾਰਾਂ) ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਕਾਰਜਸ਼ੀਲ ਹਨ, ਉਨ੍ਹਾਂ ਮਾਂ ਬੋਲੀ ਪਿਆਰਿਆਂ ਲਈ ਇਕ ਡਾਇਰੈਕਟਰੀ ਪ੍ਰਕਾਸ਼ਿਤ ਕੀਤੀ ਜਾਵੇਗੀ।ਮੀਡੀਆ ਨੂੰ ਜਾਰੀ ਬਿਆਨ ਵਿੱਚ ਡਾ. ਜਸਬੀਰ ਸਿੰਘ ਸਰਨਾ ਅਤੇ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਭਾਰਤ ਨੂੰ ਛੱਡ ਕੇ ਅਮਰੀਕਾ, ਕੈਨੇਡਾ, ਇੰਗਲੈਂਡ, ਪਾਕਿਸਤਾਨ, ਯੂਰਪ ਆਦਿ ਦੇਸ਼ਾਂ ਦੇ ਪੰਜਾਬੀ ਲੇਖਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਕ ਮਹੀਨੇ ਦੇ ਅੰਦਰ-ਅੰਦਰ ਆਪਣੇ ਨਾਮ, ਜਨਮ ਮਿਤੀ, ਜਨਮ ਸਥਾਨ, ਮਾਤਾ ਪਿਤਾ ਦਾ ਨਾਂ, ਕਿੱਤਾ, ਪੁਸ਼ਤੈਨੀ ਪਿੰਡ ਅਤੇ ਦੇਸ਼, ਛਪੀਆਂ ਪੁਸਤਕਾਂ ਦੇ ਨਾਂ ਅਤੇ ਛੱਪਣ ਦਾ ਵਰ੍ਹਾ, ਇਨਾਮ/ਸਨਮਾਨ, ਪੂਰਾ ਪਤਾ, ਇੱਕ ਰੰਗਦਾਰ ਫੋਟੋ, ਮੋਬਾਇਲ ਫੋਨ ਨੰਬਰ, ਈ-ਮੇਲ ਆਦਿ ਜਾਣਕਾਰੀ ਡਾ. ਜਸਬੀਰ ਸਿੰਘ ਸਰਨਾ ਦੇ ਵਟਸਐਪ ਨੰਬਰ 919906566604 ਈ-ਮੇਲ jbsingh.801@gmail.com ਜਾਂ ਡਾ. ਚਰਨਜੀਤ ਸਿੰਘ ਗੁਮਟਾਲਾ ਨੂੰ ਵਟਸਐਪ 919417533060 ਜਾਂ ਈ-ਮੇਲ gumtalacs@gmail.com ਰਾਹੀਂ ਭੇਜਣ ਦੀ ਖੇਚਲ ਕੀਤੀ ਜਾਵੇ।ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਅਦਬਨਾਮਾ ਖਾਲਸਾ ਕਾਲਜ ਅੰਮ੍ਰਿਤਸਰ ਦੀਆਂ ਦੋ ਐਡੀਸ਼ਨਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …