ਮੈਂਬਰਾਂ ਤੇ ਸ਼ਰਧਾਲੂਆਂ ਕੀਤਾ 320 ਯੂਨਿਟ ਖੂਨਦਾਨ
ਅੰਮ੍ਰਿਤਸਰ, 21 ਦਸੰਬਰ (ਸੁਖਬੀਰ ਸਿੰਘ) – ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾ ਰਹੀ ਸੰਸਥਾ ਪੰਜਾਬ ਯੂਥ ਫੋਰਮ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁ: ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਲਗਾਏ ਗਏ ਖੂਨਦਾਨ ਕੈਂਪ ਵਿੱਚ ਫੋਰਮ ਦੇ ਮੈਂਬਰਾਂ ਅਤੇ ਸੰਗਤਾਂ ਵੱਲੋਂ 320 ਯੂਨਿਟ ਖੂਨਦਾਨ ਕੀਤਾ ਗਿਆ। ਇਸ ਖੂਨਦਾਨ ਕੈਂਪ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਦੀ ਟੀਮ ਡਾਕਟਰ ਅਨੰਦ ਮਹਾਜਨ ਦੀ ਅਗਵਾਈ ਵਿੱਚ ਪਹੁੰਚੀ ਹੋਈ ਸੀ, ਜਿਸ ਨੂੰ ਇਹ ਇਕੱਤਰ ਕੀਤਾ ਇਹ 320 ਯੂਨਿਟ ਖੂਨ ਪੰਜਾਬ ਯੂਥ ਫੋਰਮ ਦੇ ਪ੍ਰਧਾਨ ਤੇ ਵਾਰਡ ਨੰਬਰ 34 ਤੋਂ ਕੌਂਸਲਰ ਜਸਕੀਰਤ ਸਿੰਘ ਵੱਲੋਂ ਦਿੱਤਾ ਗਿਆ। ਇਸ ਕੈਂਪ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਸz: ਹਰਜਾਪ ਸਿੰਘ ਸੁਲਤਾਨਵਿੰਡ ਅਤੇ ਪਿੰਗਲਵਾੜਾ ਦੀ ਮੁੱਖੀ ਬੀਬੀ ਇੰਦਰਜੀਤ ਕੌਰ ਵਿਸ਼ੇਸ਼ ਤੌਰ ਤੇ ਪੁੱਜੇ।ਇੰਨ੍ਹਾਂ ਸ਼ਖਸ਼ੀਅਤਾਂ ਨੇ ਯੂਥ ਫੋਰਮ ਵਲੋਂ ਕੀਤੇ ਗਏ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਕਾਰਜ ਨੂੰ ਪੁੰਨ ਤੇ ਲੋਕ ਭਲਾਈ ਦਾ ਕਾਰਜ ਦੱਸਿਆ, ਜਿਸ ਨਾਲ ਗਰੀਬ ਤੇ ਲੋੜਵੰਦਾਂ ਦੀ ਮਦਦ ਤੋਂ ਇਲਾਵਾ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਾਂ ਹਨ।ਸz. ਹਰਜਾਪ ਸਿੰਘ ਸੁਲਤਾਨਵਿੰਡ, ਬੀਬੀ ਇੰਦਰਜੀਤ ਕੌਰ, ਜਸਕੀਰਤ ਸਿਮਘ ਸੁਲਤਾਨਵਿੰਡ ਅਤੇ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ ਸੰਧੂ, ਸੁਰਜੀਤ ਸਿੰਘ ਚਾਨੀ, ਅਮਨਬੀਰ ਸਿੰਘ ਪਾਰਸ, ਹਰਜਿੰਦਰ ਸਿੰਘ ਰਾਜਾ, ਜਗਪ੍ਰੀਤ ਸਿੰਘ ਧਾਮੀ, ਸਰਬਜੀਤ ਸਿੰਘ ਭਾਗੋਵਾਲੀਆ, ਲਖਵਿੰਦਰ ਸਿੰਘ ਲੱਕੀ ਵਾਰਡ ਪ੍ਰਧਾਨ, ਜਸਪ੍ਰੀਤ ਸਿੰਘ ਜੱਸਾ, ਕੁਲਵਿੰਦਰ ਸਿੰਘ ਗੁਰੂਵਾਲੀ, ਅਰਵਿੰਦਰ ਸਿੰਘ ਵਾਲੀਆ, ਅਵਤਾਰ ਸਿੰਘ ਖਾਲਸਾ, ਬਲਬੀਰ ਸਿੰਘ ਬੀਰਾ, ਪ੍ਰਕਾਸ਼ ਸਿੰਘ, ਤਜਿੰਦਰ ਸਿੰਘ ਸੋਨੂੰ, ਜਤਿੰਦਰ ਸਿੰਘ ਸੰਧੂ, ਗਗਨਦੀਪ ਸਿੰਘ, ਰਾਮ ਸਿੰਘ, ਗੁਰਮੁੱਖ ਸਿੰਘ ਬਿੱਟੂ, ਜਸਪਾਲ ਸਿੰਘ ਵਿਰਦੀ, ਡਾ. ਧਨਵੰਤ ਸਿੰਘ, ਲਖਵਿੰਦਰ ਸਿੰਘ ਅਰਸ਼ੀ, ਜਰਮਨਜੀਤ ਸਿੰਘ ਸੁਲਤਾਨਵਿੰਡ, ਨਵਤੇਜ ਸਿੰਘ ਤੇਜੀ, ਰਵਿੰਦਰ ਸਿੰਘ ਹੈਪੀ, ਮਨਦੀਪ ਸਿੰਘ ਮੰਨੂ, ਜਸਬੀਰ ਸਿੰਘ ਰਾਜਪੂਤ, ਸਰਬਜੀਤ ਸਿੰਘ ਭਾਗੋਵਾਲੀਆ, ਅਰਜਿੰਦਰ ਸਿੰਘ ਲਾਡੀ, ਪਰਮਜੀਤ ਸਿੰਘ ਰਾਜੇਵਾਲ, ਅਮਨਦੀਪ ਸਿੰਘ ਨੋਬਲ ਆਦਿ ਮੌਜੂਦ ਸਨ।