ਅੰਮ੍ਰਿਤਸਰ, 29 ਜੁਲਾਈ (ਸੁਖਬੀਰ ਸਿੰਘ) – ਹਲਕਾ ਪੂਰਬੀ ਦੇ ਇਲਾਕੇ ਪਵਨ ਨਗਰ ਮੇਨ ਬਜ਼ਾਰ ਵਿਚ ਹਲਕਾ ਵਿਧਾਇਕਾ ਜੀਵਨਜੋਤ ਕੌਰ ਨੇ ਰੋਡ ਸ਼ਾਈਡ ਟਾਈਲਾਂ ਲਗਾਉਣ ਦਾ ਉਦਘਾਟਨ ਕੀਤਾ ਗਿਆ।ਇਸ ਵਿਚ ਪੁਰਾਣੀ ਵਾਰਡ 27 ਤੇ ਨਵੀਂ 22 ਦੇ ਪ੍ਰਧਾਨ ਪਵਨ ਠਾਕੁਰ ਪਹੁੰਚੇ।ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਚੋਣਾਂ ਦੌਰਾਨ ਜੋ ਵਾਅਦੇ ਲੋਕਾਂ ਨੂੰ ਕੀਤੇ ਸੀ, ਉਸ ਨੂੰ ਪੂਰਾ ਕਰਨ ਲਈ ਪੂਰੇ ਹਲਕੇ ਵਿਚ ਵਿਕਾਸ ਕੰਮ ਸ਼ੁਰੂ ਕਰਵਾਏ ਜਾ ਰਹੇ ਹਨ।ਵਾਰਡ ਪ੍ਰਧਾਨ ਪਵਨ ਠਾਕੁਰ ਨੇ ਵਿਧਾਇਕਾ ਜੀਵਨਜੋਤ ਕੌਰ ਦਾ ਧੰਨਵਾਦ ਕੀਤਾ।
ਇਸ ਮੌਕੇ ਪਰਸ਼ੋਤਮ ਟਾਂਗਰੀ, ਮੋਨਿਕਾ ਖੰਨਾ, ਰਾਹੁਲ ਖੰਨਾ,ਵਿਨੋਦ ਪੁੰਜ, ਅਸ਼ਵਨੀ, ਵਿਨੋਦ, ਲਵਲੀ, ਰਾਜੇਸ਼ ਕੁਮਾਰ ਨਿੱਕਾ, ਸੁਨੀਲ ਸ਼ਰਮਾ, ਮਹਿੰਦਰ ਢੀਂਗਰਾ, ਡਾ. ਅਵਿਨਾਸ਼, ਅਤੁਲ, ਅਨਿਲ ਖੁਰਾਣਾ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਲਾਅ ਦੇ ਵਿਦਿਆਰਥੀਆਂ ਨੇ ’ਵਰਸਿਟੀ ਦੇ ਵੱਖ-ਵੱਖ ਇਮਤਿਹਾਨਾਂ ’ਚ ਮਾਰੀਆਂ ਮੱਲ੍ਹਾਂ
ਅੰਮ੍ਰਿਤਸਰ, 18 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਦੇ ਵਿਦਿਆਰਥੀਆਂ ਨੇ ਗੁਰੂ …