Friday, June 21, 2024

ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਅਤਰ ਸਿੰਘ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦਾ ਸੀ.ਬੀ.ਐਸ.ਈ.ਉਲੰਪਿਅਡ ਵਿੱਚ ਪ੍ਰਦਰਸ਼ਨ ਸ਼ਾਨਦਾਰ ਰਿਹਾ।
ਸਕੂਲ ਪ੍ਰਿੰਸੀਪਲ ਵਿਕਰਮ ਸ਼ਰਮਾਂ ਨੇ ਦੱਸਿਆ ਕਿ ਸੈਸ਼ਨ 2022-2023 ਦੌਰਾਨ ਸਕੂਲ ਦੇ ਲਗਭਗ 50 ਵਿਦਿਆਰਥੀਆਂ ਨੇ ਸੀ.ਬੀ.ਐਸ.ਈ.ਉਲੰਪਿਅਡ ਵਿੱਚ ਭਾਗ ਲਿਆ।ਜਿਹਨਾਂ ਵਿੱਚੋਂ ਤੀਸਰੀ ਸ਼੍ਰੇਣੀ ਦੇ ਵਿਦਿਆਰਥੀ ਗੁਰਮਨਜੋਤ ਸਿੰਘ ਨੇ ਗਣਿਤ ਵਿਸ਼ੇ ਦੇ ਟੈਸਟ ਵਿਚੋਂ ਰਾਜ-ਪੱਧਰ ‘ਤੇ 8ਵਾਂ ਸਥਾਨ ਪ੍ਰਾਪਤ ਕਰਦਿਆਂ ਵਜੀਫਾ ਰਾਸ਼ੀ ਪ੍ਰਾਪਤ ਕੀਤੀ ਅਤੇ ਜੈਸਮੀਨ ਕੌਰ ਅਤੇ ਰੰਜੀਤ ਸਿੰਘ ਨੇ ਆਪਣੀ ਸ਼੍ਰੇਣੀ ਵਿੱਚ ਟਾਪ ਕੀਤਾ।ਇਸ ਤੋਂ ਇਲਾਵਾ ਲਗਭਗ 40 ਦੇ ਕਰੀਬ ਵਿਦਿਆਰਥਿਆਂ ਨੇ ਮੈਰਿਟ ਸਰਟੀਫਿਕੇਟ ਹਾਸਲ ਕੀਤੇ।ਸਕੂਲ ਮੈਨੇਜਮੈਂਟ ਨੇ ਰਾਜ ਪੱਧਰ ‘ਤੇ 8ਵਾਂ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ ਸੀ.ਬੀ.ਐਸ.ਈ.ਉਲੰਪਿਅਡ ਵਲੋਂ ਭੇਜੇ ਮੈਡਲ ਤੇ ਵਜੀਫਾ ਰਾਸ਼ੀ ਦਾ ਚੈਕ ਅਤੇ ਜਮਾਤ ਵਿੱਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਉਲੰਪਿਅਡ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਮੂਹ ਸਕੂਲ ਸਟਾਫ ਮੈਬਰ ਮੌਜ਼ੂਦ ਸਨ। .

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …