Monday, December 23, 2024

ਫਿਜ਼ੀਕਲ ਹੈਂਡੀਕੈਪ ਐਸੋਸੀਏਸ਼ਨ ਪੰਜਾਬ ਨੇ ਇਕਾਈ ਸੰਗਰੂਰ ਦੀ ਕੀਤੀ ਚੋਣ

ਸੰਗਰੂਰ, 30 ਜੁਲਾਈ (ਜਗਸੀਰ ਲੌਂਗੋਵਾਲ) – ਫਿਜ਼ੀਕਲ ਹੈਂਡੀਕੈਪ ਐਸੋਸੀਏਸ਼ਨ ਪੰਜਾਬ ਚੰਡੀਗੜ੍ਹ ਦੀ ਇਕਾਈ ਸੰਗਰੂਰ ਦੀ ਚੋਣ ਕਸ਼ਮੀਰ ਸਿੰਘ ਸਨਾਵਾ ਚੇਅਰਮੈਨ ਪੰਜਾਬ ਚੰਡੀਗੜ੍ਹ ਦੇ ਅਗਵਾਈ ਹੇਠ ਕਾਰਜ਼ਕਾਰਨੀ ਕਮੇਟੀ ਦੀ ਚੋਣ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਵਿੱਚ ਹੋਈ।ਜਿਸ ਵਿੱਚ ਵੱਖ-ਵੱੱਖ ਮੈਂਬਰਾ ਨੂੰ ਅਹੁੱਦੇ ਦਿੱਤੇ ਗਏ।ਇਸੇ ਦੌਰਾਨ ਜਿਲ੍ਹਾ ਸੰਗਰੂਰ ਦਾ ਪ੍ਰਧਾਨ ਵਿਜੈ ਕੁਮਾਰ ਲੋਟ, ਜਿਲ੍ਹਾ ਜਨਰਲ ਸਕੱਤਰ ਚਮਕੌਰ ਸਿੰਘ ਸ਼ਾਹਪੁਰ ਸੁਮਨ ਕੌਰ ਮੈਡਮ ਵਾਈਸ ਪ੍ਰਧਾਨ, ਖਜਾਨਚੀ ਲਵਪ੍ਰੀਤ ਸਿੰਘ, ਸੁਰੇਸ਼ ਕੁਮਾਰ ਸੈਣੀ, ਬਲਕਾਰ ਸਿੰਘ, ਜਸਵੰਤ ਸਿੰਘ ਕਾਕਾ ਬਹਾਦਰਪੁਰ, ਅਮਨਦੀਪ ਸਿੰਘ, ਸ਼ਮਸ਼ੇਰ ਸਿੰਘ, ਜਸਵੰਤ ਸਿੰਘ ਬਰਨਾਲਾ, ਕਰਮਜੀਤ ਸਿੰਘ, ਜਸਵੀਰ ਸਿੰਘ, ਹਾਕਮ ਸਿੰਘ ਨਾਹਰ, ਨੂੰ ਸਰਬਸੰਮਤੀ ਨਾਲ ਵੱਖ-ਵੱਖ ਅਹੁੱਦੇ ਦੇ ਕੇ ਚੁਣਿਆ ਗਿਆ।ਮੀਟਿੰਗ ਦੌਰਾਨ ਸਰਕਾਰ ਵਲੋਂ ਕੱਟੀਆਂ ਜਾ ਰਹੀਆਂ ਅੰਗਹੀਣ ਦੀਆਂ ਪੈਨਸ਼ਨਾਂ ‘ਤੇ ਵਿਸ਼ੇਸ਼ ਤੌਰ ‘ਤੇ ਵਿਚਾਰ ਕੀਤੀ ਗਈ ਤੇ ਸਟੇਟ ਕਮੇਟੀ ਨੇ ਸਰਕਾਰ ਤੋਂ ਪੈਨਸ਼ਨਾਂ ਚਾਲੂ ਕਰਨ ਦੀ ਮੰਗ ਕੀਤੀ।
ਇਸ ਸਮੇਂ ਮੈਂਬਰ ਜਗਦੀਪ ਸਿੰਘ ਗੁੱਜਰਾਂ, ਹਰਮਨਦੀਪ ਸਿੰਘ, ਵਿੱਕੀ, ਤੇਜ਼ੀ, ਹਰਵਿੰਦਰ ਸਿੰਘ ਖ਼ਾਲਸਾ, ਰਾਜ ਕੁਮਾਰ ਵਰਮਾ, ਜੰਗਲਾਤ ਵਿਭਾਗ ਦੇ ਬਲਜੀਤ ਸਿੰਘ, ਗੁਰਦੀਪ ਸਿੰਘ, ਤੇ ਹੋਰ ਪਾਰਟੀਆਂ ਦੇ ਸਾਥੀ ਰਾਮਪਾਲ ਸਿੰਘ ਜਖੇਪਲ ਮਾਲਵਾ ਜੋਨ ਪ੍ਰਧਾਨ, ਗੁਲਾਬ ਸਿੰਘ ਬਠਿੰਡਾ ਆਦਿ ਪਤਵੰਤੇ ਸੱਜਣ ਵੀ ਮੌਜ਼ੂਦ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …