ਬਠਿੰਡਾ, 23 ਦਸੰਬਰ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਬਹੁਤ ਹੀ ਪੁਰਾਣੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਰਘਬੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਠਿੰਡਾ ਦੀ ਸਰਪ੍ਰਸਤੀ ਅਤੇ ਕੁਲਦੀਪ ਸਿੰਘ ਸਿੱਧੂ ਪ੍ਰੋਗਰਾਮ ਅਫ਼ਸਰ, ਮੈਡਮ ਚਰਨਜੀਤ ਕੌਰ ਅਤੇ ਰੁਪਿੰਦਰ ਕੌਰ ਦੀ ਨਿਗਰਾਨੀ ਹੇਠ ਲਾਇਆਗਿਆ, ਇਸ ਕੈਂਪ ਦੌਰਾਨ ਸਕੂਲ ਕੈਂਪਸ ਦੀ ਸਫਾਈ, ਨਵੇਂ ਲਾਏ ਹੋਏ ਪੌਦਿਆਂ ਨੂੰ ਸਰਦੀ ਤੋਂ ਬਚਾਉਣਾ ਅਤੇ ਕਮਰਿਆਂ ਦੀ ਸਫਾਈ, ਸਕੂਲ ਦੀਆਂ ਛੱਤਾਂ ਅਤੇ ਆਸੇ ਪਾਸੇ ਦੇ ਮਲਬੇ ਨੂੰ ਹਟਾਕੇ ਸਾਫ਼ ਕਰਨਾ ਅਤੇ ਬੱਚਿਆਂ ਵਿੱਚ ਸਮਾਜ ਸੇਵਾ ਤੇ ਮਿਲ ਕੇ ਰਹਿਣ ਦੀ ਭਾਵਨਾ ਨੂੰ ਉਜਾਗਰ ਕਰਨਾ ਮੁੱਖ ਉਦੇਸ਼ ਨੂੰ ਲੈ ਕੇ ਲਾਇਆ ਗਿਆ।ਇਸ ਕੈਂਪ ਦਾ ਉਦਘਾਟਨ ਰਜਿੰਦਰ ਸਿੰਘ ਸਿੱਧੂ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਪ੍ਰਿੰਸੀਪਲ ਨਾਜਰ ਸਿੰਘ ਢਿੱਲੋ, ਅਕਾਦਮਿਕ ਡਾਇਰੈਕਟਰ ਦਿਲਬਾਰਾ ਸਿੰਘ ਤਲਵਾੜ ਨੇ ਕੀਤਾ।ਕੈਂਪ ਵਿੱਚ ਹਾਜ਼ਰ ਬੱਚਿਆਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਐਨ.ਐਨ. ਐਸ. ਕੈਂਪ ਵਲੰਟੀਅਰਜ਼ ਅੰਦਰ ਸਮਾਜ ਸੇਵਾ ਅਤੇ ਸਰਬਤ ਦੇ ਭਲੇ ਦੀ ਭਾਵਨਾ ਪੈਦਾ ਕਰਦੇ ਹਨ ਅਤੇ ਵਿਦਿਆਰਥੀ ਨੂੰ ਆਪਸ ਵਿੱਚ ਇਕੱਠੇ ਅਤੇ ਮਿਲਜੁਲ ਕੇ ਕੰਮ ਕਰਨ ਦੀ ਸੇਧ ਮਿਲਦੀ ਹੈ।ਇਹ ਕੈਂਪ 26 ਦਸੰਬਰ 2014 ਤੱਕ ਚੱਲੇਗਾ।ਇਸ ਕੈਂਪ ਦੌਰਾਨ ਵੱਖ ਵੱਖ ਵਿਸ਼ਿਆਂ ਦੇ ਮਾਹਿਰਾਂ ਨੂੰ ਬੁਲਾਕੇ ਵਲੰਟੀਅਰਜ਼ ਦੀ ਸ਼ਖਸ਼ੀਅਤ ਨੂੰ ਸਰਵਪੱਖੀ ਵਿਕਾਸ ਵੱਲ ਲਿਜਾਣ ਦੀ ਸੇਧ ਦਿੱਤੀ ਜਾਵੇਗੀ।ਮੰਚ ਸੰਚਾਲਨ ਮੈਂਡਮ ਗੁਰਿੰਦਰ ਕੌਰ ਨੇ ਕੀਤਾ ਇਸ ਸਮੇਂ ਹਰਪ੍ਰੀਤ ਸਿੰਘ, ਜਗਤਾਰ ਸਿੰਘ, ਮੈਡਮ ਕਮਲੇਸ਼ ਅਤੇ ਲਾਭ ਸਿੰਘ ਤੋਂ ਇਲਾਵਾ ਮਾਨ ਸਿੰਘ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …