ਸੰਗਰੂਰ, 19 ਨਵੰਬਰ (ਜਗਸੀਰ ਲੌਂਗੋਵਾਲ) – ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਵਲੋਂ 6ਵਾਂ ਸਰਦਾਰ ਹਰਪਾਲ ਸਿੰਘ ਮੈਮੋਰੀਅਲ ਇੰਟਰ ਸਕੂਲ ਡੀਬੇਟ ਮੁਕਾਬਲਾ ਸਕੂਲ ਆਡੀਟੋਰੀਅਮ ‘ਚ ਕਰਵਾਇਆ ਗਿਆ।ਸ਼ਿਵ ਆਰੀਆ ਐਮ.ਡੀ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਸੰਗਰੂਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਪੰਜਾਬ ਦੇ 8 ਨਾਮਵਰ ਸਕੂਲਾਂ ਦੇ 32 ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਭਾਗ ਲਿਆ।ਮੁਕਾਬਲੇ ਦੀ ਫਾਈਨਲ ਟਰਾਫੀ ਲਈ ਮੁਕਾਬਲਾ ਕਰਨ ਵਾਲੇ ਦੋ ਸਿਖਰਲੇ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਟੱਕਰ ਦਾ ਮੁਕਾਬਲਾ ਹੋਇਆ।ਭਾਗੀਦਾਰਾਂ ਨੂੰ ਇੱਕ ਵਿਸ਼ਾ ਦਿੱਤਾ ਗਿਆ ਸੀ।ਜਿਸ ਵਿੱਚ ਉਨ੍ਹਾਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।ਯਾਦਵਿਦਰਾ ਪਬਲਿਕ ਸਕੂਲ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ।ਦਿੱਲੀ ਪਬਲਿਕ ਸਕੂਲ ਬਠਿੰਡਾ ਨੇ ਰਨਰਅੱਪ ਟਰਾਫੀ ਜਿੱਤੀ।ਦਿੱਲੀ ਪਬਲਿਕ ਸਕੂਲ ਨੇ ਤੀਜ਼ਾ, ਜਦਕਿ ਵਸੰਤ ਵੈਲੀ ਪਬਲਿਕ ਸਕੂਲ ਨੇ ਚੌਥਾ ਸਥਾਨ ਹਾਸਲ ਕੀਤਾ।ਵਾਈ.ਪੀ.ਐਸ ਪਟਿਆਲਾ ਤੋਂ ਵਰਧਨ ਬਾਂਸਲ ਨੂੰ ਪਹਿਲਾ ਅਤੇ ਵਾਈ.ਪੀ.ਅਸ ਪਟਿਆਲਾ ਤੋਂ ਇਨਾਇਤ ਸੰਧੂ ਨੂੰ ਦੂਜਾ ਸਰਵੋਤਮ ਸਪੀਕਰ ਚੁਣਿਆ ਗਿਆ।ਸਕੂਲ ਡਾਇਰੈਟਰ ਐਸ.ਵੀ ਕੁਮਾਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਮਹੱਤਪਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਕੂਲ ਪ੍ਰਿੰਸੀਪਲ ਪ੍ਰਭਜੋਤ ਕੌਰ ਗਰੇਵਾਲ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਚਾਰ ਗੋਸ਼ਟੀ ਦਾ ਆਯੋਜਨ
ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ) – ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵਲੋਂ ਬੀ.ਐਸ.ਐਨ.ਐਲ ਪਾਰਕ ਸੰਗਰੂਰ ਵਿਖੇ …