ਭਾਈ ਖਾਲਸਾ ਦਾ ਵਧ ਚੜ੍ਹ ਕੇ ਸਾਥ ਦੇਸ ਦਾ ਦਿੱਤਾ ਸੱਦਾ
ਅੰਮ੍ਰਿਤਸਰ, 25 ਦਸੰਬਰ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਆਈ.ਐਸ.ਓ. ਤੇ ਅੰਮ੍ਰਿਤਸਰ ਸਾਹਿਬ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਅਪੀਲ ‘ਤੇ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਸਮਰਪਿਤ ਕੀਤੀ ਗਈ ਇਕ ਦਿਨਾਂ ਭੁੱਖ ਹੜਤਾਲ ਬੇਹੱਦ ਸਫ਼ਲ ਰਹੀ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਅੱਜ ਦੀ ਭੁੱਖ ਹੜਤਾਲ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਆਈ.ਐਸ.ਓ ਦੇ ਪੰਜਾਬ ਪ੍ਰਧਾਨ ਤੇ ਜੇਲ੍ਹ ਵਿਭਾਗ ਮੈਂਬਰ ਸz: ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਕਿ ਇਹ ਭੁੱਖ ਹੜਤਾਲ 9:00 ਵਜੇ ਅਰਦਾਸ ਉਪਰੰਤ ਸਥਾਨਕ ਰਮਿੰਦਰ ਸਿੰਘ ਬੁਲਾਰੀਆ ਪਾਰਕ, ਚਾਟੀਵਿੰਡ ਚੌਂਕ ਵਿਖੇ ਰੱਖੀ ਗਈ ਤੇ ਸ਼ਾਮ 5:00 ਵਜੇ ਖਤਮ ਹੋਈ, ਜਿਸ ਵਿੱਚ ਸੰਗਤਾਂ ਵੱਲੋਂ ਨਿਰੰਤਰ ਸਤਿਨਾਮੁ-ਵਾਹਿਗੁਰੂ ਅਤੇ ਹੋਰ ਬਾਣੀਆਂ ਦਾ ਜਾਪੁ ਕੀਤਾ ਗਿਆ। ਸੰਗਤਾਂ ਨੇ ਭਾਈ ਖਾਲਸਾ ਜੋ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਹਨ, ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਉਹ ਉਨ੍ਹਾਂ ਨਾਲ ਹਨ।
ਸz. ਗਿੱਲ ਨੇ ਕਿਹਾ ਕਿ ਭਾਰਤ ਆਪਣੇ ਆਪ ਨੂੰ ਲੋਕਤੰਤਰ ਦੇਸ਼ ਕਹਾਉਂਦਾ ਹੈ, ਉਸ ਵਿੱਚ ਅੱਜ ਵੀ ਸਿੱਖਾਂ ਨਾਲ ਦੋਹਰੀਆਂ ਨੀਤੀਆਂ ਅਪਣਾਈਆਂ ਜਾ ਰਹੀਆਂ ਹਨ, ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਅਤੇ ਜੇ ਉਨ੍ਹਾਂ ਹੱਕਾਂ ਦੀ ਖਾਤਿਰ ਸਿੱਖ ਸੰਘਰਸ਼ ਕਰਦੇ ਹਨ ਤਾਂ ਵੀ ਇਨਸਾਫ ਨਹੀਂ ਦਿੱਤਾ ਜਾਂਦਾ ਜੋ ਬਹੁਤ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸੂਰਬੀਰਾਂ ਦੀ ਕੌਮ ਹੈ ਅਤੇ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਜੋ ਸੰਘਰਸ਼ ਕੀਤਾ ਗਿਆ ਹੈ, ਉਸਦੀ ਆਉਂਦੇ ਦਿਨਾਂ ਵਿੱਚ ਫਤਹਿ ਯਕੀਨੀ ਹੈ। ਉਨਾਂ ਕਿਹਾ ਕਿ ਕੌਮ ਦੇ ਵਾਰਸ ਅੱਜ ਅੱਗੇ ਵੱਧ ਕੇ ਭਾਈ ਖਾਲਸਾ ਦਾ ਸਾਥ ਦੇਣ ਕਿਉਂਕਿ ਉਹ ਸਿੱਖ ਕੌਮ ਦੀ ਸਾਂਝੀ ਲੜਾਈ ਲੜ੍ਹ ਰਹੇ ਹਨ। ਜੇ ਅੱਜ ਉਨ੍ਹਾਂ ਦਾ ਸਾਥ ਦੇਣ ਵਿੱਚ ਢਿੱਲੇ ਰਹੇ ਤਾਂ ਆਉਣ ਵਾਲਾ ਕਦੇ ਮੁਆਫ ਨਹੀਂ ਕਰਗਾ।
ਇਸ ਮੌਕੇ ਅਖੰਡ ਕੀਰਤਨੀ ਜਥੇ ਦੇ ਸਮੁੱਚੇ ਸਿੰਘਾਂ ਨੇ ਜਿੱਥੇ ਭੁੱਖ ਹੜਤਾਲ ਵਿੱਚ ਹਿੱਸਾ ਲਿਆ, ਉਥੇ ਡੱਟ ਕੇ ਸੰਗਤਾਂ ਦੀ ਸੇਵਾ ਵੀ ਕੀਤੀ, ਜਿਸ ਵਿੱਚ ਅੰਮ੍ਰਿਤਪਾਲ ਸਿੰਘ, ਮਾਸਟਰ ਬਲਦੇਵ ਸਿੰਘ, ਜਸਪ੍ਰੀਤ ਸਿੰਘ, ਹੀਰਾ ਸਿੰਘ ਸਮੇਤ ਅਨੇਕਾਂ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਡਾ. ਦਲਜੀਤ ਸਿੰਘ, ਹਰਿੰਦਰ ਸਿੰਘ ਇੰਚਾਰਜ, ਨਰਿੰਦਰ ਵਾਲੀਆ, ਦਮਦਮੀ ਟਕਸਾਲ ਦੇ ਰਣਜੀਤ ਸਿੰਘ ਅਤੇ ਅੰਮ੍ਰਿਤਸਰ ਸ਼ਹਿਰ ਦੀਆਂ ਸਮੁੱਚੀਆਂ ਹੋਰ ਜਥੇਬੰਦੀਆਂ ਅਤੇ ਸੰਗਤਾਂ ਹਾਜ਼ਰ ਸਨ।ਆਈ.ਐਸ.ਓ. ਵੱਲੋਂ ਗੁਰਮਨਜੀਤ ਸਿੰਘ ਅੰਮ੍ਰਿਤਸਰ, ਕੁਲਜੀਤ ਸਿੰਘ, ਬਿਕਰਮ ਸਿੰਘ, ਸੁਖਦੇਵ ਸਿੰਘ ਸੁੱਖ, ਬਾਬਾ ਗੁਰਚਰਨ ਸਿੰਘ, ਮਨਜੀਤ ਸਿੰਘ ਪੰਛੀ, ਜਗਮੋਹਨ ਸਿੰਘ ਸ਼ਾਂਤ, ਗੁਰਿੰਦਰ ਸਿੰਘ ਸ਼ਾਂਤ, ਕਸ਼ਮੀਰ ਸਿੰਘ, ਬਲਵਿੰਦਰ ਸਿੰਘ, ਸੰਦੀਪ ਸਿੰਘ, ਪਦਮ ਸਿੰਘ ਸਮੇਤ ਹੋਰ ਅਨੇਕਾਂ ਆਗੂ ਹਾਜ਼ਰ ਸਨ।