ਸੰਗਰੂਰ, 6 ਦਸੰਬਰ (ਜਗਸੀਰ ਲੌਂਗੋਵਾਲ) – ਸਲਾਈਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਸਾਬਕਾ ਕਾਰਜ਼ਕਾਰੀ ਮੈਂਬਰ ਕੁਲਵੀਰ ਸਿੰਘ ਦੁੱਗਾਂ ਐਲ.ਡੀ.ਸੀ ਅਤੇ ਸਾਬਕਾ ਸਰਪੰਚ ਦਲਵੀਰ ਸਿੰਘ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ, ਜਦੋਂ ਉਹਨਾਂ ਦੇ ਮਾਤਾ ਗੁਰਚਰਨ ਕੌਰ ਦਾ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ।ਇਸ ਸੋਗ ਦੀ ਘੜੀ ਸਲਾਈਟ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜੁਝਾਰ ਲੌਗੋਵਾਲ, ਸਕੱਤਰ ਜਗਦੀਸ਼ ਚੰਦ, ਮੀਤ ਪਧਾਨ ਨਵਦੀਪ ਕੁਮਾਰ, ਜੁਆਇੰਟ ਸਕੱਤਰ ਸੱਤਪਾਲ ਸਿੰਘ, ਖਜ਼ਾਨਚੀ ਰਾਮ ਕਰਨ, ਸੁਲੱਖਣ ਸਿੰਘ, ਗੁਰਜੀਤ ਸਿੰਘ, ਤਿਲਕ ਰਾਜ ਗੁਲੇਰੀਆ, ਲਕਸ਼ਮੀ ਨਾਰਾਇਣ ਸਿੰਘ, ਵਿਪਨ ਕੁਮਾਰ ਅੱਤਰੀ ਨੇ ਗਹਿਰੇ ਦੁੱਖ ਦਾ ਪਗਟਾਵਾ ਕੀਤਾ ਹੈ।ਇਸ ਤੋਂ ਇਲਾਵਾ ਸਮੂਹ ਹੋਸਟਲ ਸਟਾਫ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਅਮਰੀਕ ਗਿੱਲ, ਸੁਖਦੇਵ ਸੈਣੀ, ਦਵਿੰਦਰ ਦੁੱਲਾ, ਮਾ. ਬਲਵੀਰ ਲੌਗੋਵਾਲ, ਪ੍ਰੈਸ ਕਲੱਬ ਲੌਂਗੋਵਾਲ (ਰਜਿ:) ਦੇ ਪ੍ਰਧਾਨ ਜਗਸੀਰ ਸਿੰਘ, ਜਨਰਲ ਸਕੱਤਰ ਸ਼ੇਰ ਸਿੰਘ ਖੰਨਾ, ਮੀਤ ਪ੍ਰਧਾਨ ਜੁੰਮਾ ਸਿੰਘ ਲੌਂਗੋਵਾਲ, ਪੱਤਰਕਾਰ ਗੁਰਪ੍ਰੀਤ ਸਿੰਘ ਖਾਲਸਾ, ਕਮਲਜੀਤ ਵਿੱਕੀ, ਅਨਿਲ ਕੁਮਾਰ, ਮਨੋਜ ਗੋਇਲ, ਬਲਵੰਤ ਬੀਟਾ ਆਦਿ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਤਾ ਗੁਰਚਰਨ ਕੌਰ ਨਮਿਤ ਸਰਧਾਂਜਲੀ ਸਮਾਗਮ 10 ਦਸੰਬਰ ਐਤਵਾਰ ਨੂੰ ਪਿੰਡ ਦੁੱਗਾ ਵਿਖੇ ਹੋਵੇਗਾ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …