Sunday, July 7, 2024

ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਸੂਬੇ ਦੇ ਵਿਕਾਸ, ਵਪਾਰ ਤੇ ਮਿਸਾਲੀ ਕਾਰਜ਼ਾਂ ਦਾ ਸੁਮੇਲ- ਡਾ. ਸੁਸ਼ੀਲ ਮਿੱਤਲ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) – ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ “ਪਾਈਟੈਕਸ 2023” ਸੂਬੇ ਦੇ ਵਿਕਾਸ, ਵਪਾਰ ਅਤੇ ਮਿਸਾਲੀ ਕਾਰਜ਼ਾਂ ਦਾ ਇੱਕ ਵਿਲੱਖਣ ਸੁਮੇਲ ਹੈ।ਅਜਿਹੇ ਆਯੋਜਨ ਨਾ ਸਿਰਫ਼ ਉਤਸ਼ਾਹ ਪ੍ਰਦਾਨ ਕਰਦੇ ਹਨ, ਸਗੋਂ ਵਧੀਆ ਅਭਿਆਸਾਂ ਦੇ ਆਦਾਨ-ਪ੍ਰਦਾਨ ਦੇ ਮੌਕੇ ਵੀ ਮੁਹਈਆ ਕਰਦੇ ਹਨ।ਵਿਦਿਅਕ ਸੰਸਥਾਵਾਂ ਨੂੰ ਵੀ ਆਪਣੇ ਵਿਦਿਆਰਥੀਆਂ ਦੇ ਯਤਨਾਂ ਨੂੰ ਅੰਤਰਰਾਸ਼ਟਰੀ ਪੱਧਰ `ਤੇ ਪੇਸ਼ ਕਰਨ ਸਮੇਂ ਇਥੇ ਮਿਲਦੇ ਹਨ।ਇਹ ਵਿਚਾਰ ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ ਪੀ.ਟੀ.ਯੂ) ਦੇ ਵਾਈਸ ਚਾਂਸਲਰ ਡਾ. ਸੁਸ਼ੀਲ ਮਿੱਤਲ ਦੇ ਹਨ।ਡਾ. ਮਿੱਤਲ ਨੇ ਅੰਮ੍ਰਿਤਸਰ ਸਾਹਿਬ ਵਿਖੇ ਸ਼ੁਰੂ ਹੋਏ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਦਾ ਦੌਰਾ ਕੀਤਾ।ਉਨ੍ਹਾਂ ਟਰੇਡ ਐਕਸਪੋ ਦੇ ਪ੍ਰਬੰਧਕੀ ਬੋਰਡ ਅਤੇ ਯੂਨੀਵਰਸਿਟੀ ਦੇ ਅੰਮ੍ਰਿਤਸਰ ਕੈਂਪਸ ਦੀ ਟੀਮ ਤੋਂ ਵੱਖ-ਵੱਖ ਪੇਸ਼ਕਾਰੀਆਂ ਬਾਰੇ ਜਾਣਕਾਰੀ ਹਾਸਲ ਕੀਤੀ।ਐਕਸਪੋ ਵਿੱਚ ਲਗਾਏ ਗਏ ਸਟਾਲ ਦਾ ਉਦਘਾਟਨ ਵੀ ਕੀਤਾ ਗਿਆ।ਪੰਜਾਬ ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਮੈਡਮ ਰਾਖੀ ਗੁਪਤਾ ਭੰਡਾਰੀ ਆਈ.ਏ.ਐਸ ਵੀ ਇਸ ਮੌਕੇ ਹਾਜ਼ਰ ਸਨ।ਇਹ ਐਕਸਪੋ 11 ਦਸੰਬਰ ਤੱਕ ਜਾਰੀ ਰਹੇਗਾ।ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ ਨੇ ਵਿਸ਼ੇਸ਼ ਤੌਰ `ਤੇ ਪਹਿਲਕਦਮੀ ਕੀਤੀ।ਉਹਨਾਂ ਇਸ ਟਰੇਡ ਐਕਸਪੋ ਨੂੰ ਵਿਦਿਆਰਥੀਆਂ ਲਈ ਇੱਕ ਬਿਹਤਰ ਪਲੇਟਫਾਰਮ ਮੰਨਦੇ ਹੋਏ ਇਸ ਵਿੱਚ ਹਿੱਸਾ ਲੈਣ ਲਈ ਸਬਨਾਂ ਨੂੰ ਪ੍ਰੇਰਿਤ ਕੀਤਾ!
ਟਰੇਡ ਐਕਸਪੋ ਵਿੱਚ ਪਹੁੰਚਣ `ਤੇ ਆਈ.ਕੇ.ਜੀ ਪੀ.ਟੀ.ਯੂ ਟੀਮ ਦਾ ਡਿਪਟੀ ਰਜਿਸਟਰਾਰ ਸੌਰਭ ਸ਼ਰਮਾ ਵਲੋਂ ਸਵਾਗਤ ਕੀਤਾ ਗਿਆ।ਸੌਰਭ ਸ਼ਰਮਾ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਟੀਮ ਨੇ ਇਥੇ ਆਪਣੇ ਸਟਾਰਟਅੱਪ ਉੱਦਮਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਹੈ।
ਇਸ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਮਿੱਤਲ ਅਤੇ ਸੈਰ-ਸਪਾਟਾ-ਸੱਭਿਆਚਾਰਕ ਮਾਮਲਿਆਂ ਦੀ ਪ੍ਰਮੁੱਖ ਸਕੱਤਰ ਰਾਖੀ ਗੁਪਤਾ ਭੰਡਾਰੀ ਆਈ.ਏ.ਐਸ ਨੇ ਮੀਟਿੰਗ ਵਿੱਚ ਯੂਨੀਵਰਸਿਟੀ ਦੇ ਅਕਾਦਮਿਕ ਕਾਰਜ਼ਾਂ ਅਤੇ ਅਜਿਹੇ ਵਪਾਰ ਮੇਲਿਆਂ ਦਰਮਿਆਨ ਇੱਕ ਕੜੀ ਸਥਾਪਤ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ।ਰਾਜ ਵਿੱਚ ਸੈਰ ਸਪਾਟੇ ਦੀ ਸਹੂਲਤ ਲਈ ਆਈ.ਕੇ.ਜੀ.ਪੀ.ਟੀ.ਯੂ ਅਤੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿਭਾਗ ਵਿਚਕਾਰ ਸੰਭਾਵੀ ਸਹਿਯੋਗ ਬਾਰੇ ਵੀ ਚਰਚਾ ਕੀਤੀ ਗਈ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …