Friday, August 1, 2025
Breaking News

ਮੂਰਤੀ ਸਥਾਪਨ ਸਮਾਰੋਹ ਸਬੰਧੀ ਮਾਂ ਭਗਵਤੀ ਦਾ ਕਰਵਾਇਆ ਗਿਆ ਜਾਗਰਣ

ਭੀਖੀ, 15 ਦਸੰਬਰ (ਕਮਲ ਜ਼ਿੰਦਲ) – ਸ੍ਰੀ ਕਾਲੀ ਮਾਤਾ ਚੈਰੀਟੇਬਲ ਐਂਡ ਵੈਲਫੇਅਰ ਕਮੇਟੀ ਭੀਖੀ ਦੁਆਰਾ ਸਲਾਨਾ ਮੂਰਤੀ ਸਥਾਪਨ ਦਿਵਸ ਸਮਾਰੋਹ ਸਬੰਧੀ ਕਾਲੀ ਮਾਤਾ ਮੰਦਰ ਵਿਖੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ ਗਿਆ।ਪੁਨੀਤ ਗੋਇਲ, ਚਿੰਕੂ ਸਿੰਗਲਾ ਅਤੇ ਮਾਸਟਰ ਸੰਜੂ ਲੁਧਿਆਣੇ ਵਾਲੇ ਨੇ ਜਾਗਰਣ ਵਿੱਚ ਮਾਤਾ ਦਾ ਗੁਣਗਾਨ ਕੀਤਾ।ਜਾਗਰਣ ਵਿੱਚ ਜੋਤੀ ਪ੍ਰਚੰਡ ਦੀ ਰਸਮ ਸੋਮਨਾਥ ਸਿੰਗਲਾ, ਬਾਬਾ ਹਨੂੰਮਾਨ ਜੀ ਦੀ ਜੋਤੀ ਪ੍ਰਚੰਡ ਮੱਖਣ ਲਾਲ ਅਤੇ ਬਾਬਾ ਭੈਰੋ ਜੀ ਦੀ ਜੋਤੀ ਪ੍ਰਚੰਡ ਸੰਦੀਪ ਮਿੱਤਲ ਦੀਪੂ ਦੁਆਰਾ ਅਦਾ ਕੀਤੀ ਗਈ।ਬਾਬਾ ਬਾਲਕ ਦਾਸ, ਬਾਬਾ ਸੁਖਰਾਜ ਦਾਸ ਅਤੇ ਹਰਪ੍ਰੀਤ ਸਿੰਘ ਚਹਿਲ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਖੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਮਾਸਟਰ ਸੰਜੂ ਨੇ ਮਾਤਾ ਰਾਣੀ ਦੇ ਸੁੰਦਰ ਭਜਨ ਸੁਣਾ ਕੇ ਖੂਬ ਭਗਤੀ ਰੰਗ ਵਿੱਚ ਰੰਗ ਕੇ ਖੂਬ ਨਚਾਇਆ।ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਗਰ ਦੇ ਸਹਿਯੋਗ ਨਾਲ ਮੰਦਰ ਕਮੇਟੀ ਦੁਆਰਾ 1 ਤੋਂ 13 ਦਸੰਬਰ ਤੱਕ ਮੰਦਰ ਵਿੱਚ ਸਲਾਨਾ ਮੂਰਤੀ ਸਮਾਰੋਹ ਅਤੇ ਬਾਬਾ ਰਾਮਦਾਸ ਜੀ ਦੀ ਬਰਸੀ ਬੜੀ ਸ਼ਰਧਾ ਪੂਰਵਕ ਮਨਾਈ ਜਾਂਦੀ ਹੈ।ਇਸ ਸਬੰਧੀ ਪਹਿਲਾਂ ਪ੍ਰਭਾਤ ਫੇਰੀ, ਰਮਾਇਣ ਪ੍ਰਕਾਸ਼, ਮਾਤਾ ਜੀ ਦਾ ਇਸ਼ਨਾਨ, ਪੂਜਨ ਅਤੇ ਰਾਤ ਦੇ ਸਮੇਂ ਜਾਗਰਣ ਕਰਵਾਇਆ ਜਾਂਦਾ ਹੈ।
ਇਸ ਮੌਕੇ ਪ੍ਰਦੀਪ ਕੁਮਾਰ ਦੀਪੂ, ਗੁਲਸ਼ਨ ਮਿੱਤਲ, ਮਨੋਜ ਕੁਮਾਰ ਮੋਜੀ, ਵਿੱਕੀ ਮੋੜੀਗੜ, ਵਿੱਕੀ ਧੇਲਵਾਂ ਰੇਡੀਮੇਡ, ਸੁਰੇਸ਼ ਕੁਮਾਰ ਸ਼ਸ਼ੀ ਅਮਨਦੀਪ ਮਿੱਤਲ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

 

 

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …