ਅੰਮ੍ਰਿਤਸਰ, 15 ਦਸੰਬਰ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਆਰਿਆ ਰਤਨ ਪਦਮਸ੍ਰੀ ਅਲੰਕ੍ਰਿਤ ਡਾ. ਪੂਨਮ ਸੂਰੀ, ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੀ ਅਗਵਾਈ ਹੇਠ ਅਤੇ ਸ਼੍ਰੀ ਵੀ.ਕੇ ਚੋਪੜਾ, ਡਾਇਰੈਕਟਰ ਪਬਲਿਕ ਸਕੂਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਡੀ.ਏ.ਵੀ ਰਾਜ ਪੱਧਰੀ ਖੇਡ ਟੂਰਨਾਮੈਂਟ ਕਰਵਾਏ ਗਏ । ਇਸ ਸਮਾਗਮ ਵਿੱਚ 17 ਸਕੂਲਾਂ ਦੇ 213 ਵਿਦਿਆਰਥੀਆਂ ਨੇ ਭਾਗ ਲਿਆ। ਜਿੰਨਾਂ ਵਿੱਚ ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ ਅੰਮ੍ਰਿਤਸਰ, ਡੀ.ਏ.ਵੀ.ਇੰਟਰਨੈਸ਼ਨਲ ਸਕੂਲ ਵੇਰਕਾ ਬਾਇਪਾਸ ਅੰਮ੍ਰਿਤਸਰ, ਡੀ.ਏ.ਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਲੌਟ, ਡੀ.ਏ.ਵੀ ਪਬਲਿਕ ਸਕੂਲ, ਸਰਾਭਾ ਨਗਰ, ਪੱਖੋਵਾਲ ਰੋਡ, ਲੁਧਿਆਣਾ, ਐਮ.ਡੀ ਦਇਆਨੰਦ ਮਾਡਲ ਸਕੂਲ ਨਕੋਦਰ (ਜਲੰਧਰ), ਡੀ.ਏ.ਵੀ ਪਬਲਿਕ ਸਕੂਲ ਬਲਾਕਸ਼ਸੀ, ਬੀ.ਆਰ.ਐਸ ਨਗਰ ਲੁਧਿਆਣਾ, ਪੁਲਿਸ ਡੀ.ਏ.ਵੀ ਪਬਲਿਕ ਸਕੂਲ ਪੀ.ਏ.ਪੀ ਕੈਂਪਸ ਜਲੰਧਰ ਕੈਂਟ, ਡੀ.ਏ.ਵੀ ਸ਼ਤਾਬਦੀ ਪਬਲਿਕ ਸਕੂਲ ਸ਼ੇਖੂਪੁਰਾ ਰੋਡ ਜਗਰਾਂਓ ਲੁਧਿਆਣਾ, ਡੀ.ਏ.ਵੀ ਪਬਲਿਕ ਸਕੂਲ ਭੁਪਿੰਦਰਾ ਰੋਡ ਪਟਿਆਲਾ, ਡੀ.ਏ.ਵੀ ਗਲੋਬਲ ਸਕੂਲ ਚਿਨਾਰ ਬਾਗ ਕਾਲੌਨੀ ਅਰਬਨ ਸਟੇਟ, ਫੇਜ਼ -2 ਪਟਿਆਲਾ, ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਪੁਲਿਸ ਲਾਇਨਜ਼ ਸਿਵਲ ਲਾਈਨਜਜ਼ ਲੁਧਿਆਣਾ, ਐਸ.ਡੀ.ਕੇ.ਐਲ ਡੀ.ਏ.ਵੀ ਸੇਂਟ ਪਬਲਿਕ ਸਕੂਲ ਮਾਨਸਾ, ਦਇਆਨੰਦ ਮਾਡਲ ਸਕੂਲ ਮਾਡਲ ਟਾਊਨ ਜਲੰਧਰ, ਐਸ.ਬੀ.ਆਰ ਡੀ.ਏ.ਵੀ ਪਬਲਿਕ ਸਕੂਲ ਤਲਵੰਡੀ ਫਿਰੋਜ਼ਪੁਰ, ਐਲ.ਆਰ.ਐਸ ਡੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਅਬੋਹਰ, ਡੀ.ਆਰ.ਬੀ ਡੀ.ਏ.ਵੀ ਸੇਨਟਰੀ ਪਬਲਿਕ ਸਕੂਲ ਬਟਾਲਾ ਗੁਰਦਾਸਪੁਰ, ਬਾਬੂ ਬ੍ਰਿਸ਼ਭਾਨ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਮੂਨਕ ਸੰਗਰੂਰ ।
ਡੀ.ਏ.ਵੀ ਪਬਲਿਕ ਸਕੂਲ ਵਿੱਚ ਬੈਡਮਿੰਟਨ ਅਤੇ ਯੋਗਾ ਸਮਾਗਮ ਕਰਵਾਏ ਗਏ।ਸਕੂਲ ਦਾ ਖੇਡ ਮੈਦਾਨ ਜੋਸ਼ ਨਾਲ ਭਰ ਗਿਆ।ਸਮਾਗਮ ਦੀ ਸ਼ੁਰੂਆਤ ਡੀ.ਏ.ਵੀ ਗਾਨ ਗਾ ਕੇ ਅਤੇ ਰਾਸ਼ਟਰੀ ਝੰਡਾ ਲਹਿਰਾ ਕੇ ਕੀਤੀ ਗਈ।ਇਸ ਉਪਰੰਤ ਸਹੁੰ ਚੁੱਕ ਸਮਾਗਮ ਹੋਇਆ ਜਿਸ ਵਿੱਚ ਨਿਰਪੱਖ ਖੇਡ ਖੇਡਣ ਦਾ ਪ੍ਰਣ ਲਿਆ ਗਿਆ ।
ਸਵਾਗਤੀ ਭਾਸ਼ਣ ਵਿੱਚ ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਸਾਰੇ ਪ੍ਰਤੀਭਾਗੀਆਂ ਨੂੰ ਜੀ ਆਇਆਂ ਕਿਹਾ ਅਤੇ ਆਉਣ ਵਾਲੇ ਸਮਾਗਮਾਂ ਲਈ ਸ਼ੁੁੱਭਸ਼ਕਾਮਨਾਵਾਂ ਦਿੱਤੀਆਂ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਵਿਖੇ ਮੋਬਾਇਲ ਫੋਨ ਸੁਵਿਧਾ ਜਾਂ ਦੁਵਿਧਾ ’ਤੇ ਲੈਕਚਰ
ਅੰਮ੍ਰਿਤਸਰ, 25 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ …