Saturday, July 27, 2024

ਨਾਦ ਪ੍ਰਗਾਸੁ ਵੱਲੋਂ ਪ੍ਰੋ. ਪੂਰਨ ਸਿੰਘ ਦੇ ਜਨਮ ‘ਤੇ ਵਿਸ਼ੇਸ਼ ਵਿਚਾਰ ਗੋਸ਼ਟੀ

ਰੱਬੀ ਸ਼ੇਰਗਿਲ ਨੇ ਕੀਤੀ ਸ਼ਮੂਲ਼ੀਅਤ

ਅੰਮ੍ਰਿਤਸਰ 19 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪ੍ਰਸਿੱਧ ਸੂਫ਼ੀ ਗਾਇਕ ਰੱਬੀ ਸ਼ੇਰਗਿਲ ਨੇ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰੋ. ਪੂਰਨ ਸਿੰਘ ਦੇ 143ਵੇਂ ਜਨਮ ਦਿਨ ‘ਤੇ ਆਯੋਜਿਤ ਵਿਚਾਰ-ਗੋਸ਼ਟੀ ਦਾ ਆਗਾਜ਼ ਕੀਤਾ।ਵਿਸ਼ਵ-ਪੱਧਰ ਦੇ ਸਾਹਿਤਕਾਰ, ਅਨੁਵਾਦਕ ਅਤੇ ਆਧੁਨਿਕ ਪੰਜਾਬੀ ਸਾਹਿਤ ਰਚੈਤਾ ਪ੍ਰੋ. ਪੂਰਨ ਸਿੰਘ ਦੇ ਜਨਮ ਦਿਨ ਨਾਲ ਸੰਬੰਧਤ ਇਸ ਆਯੋਜਨ ਵਿੱਚ ਉਨ੍ਹਾਂ ਦੇ ਜੀਵਨ, ਸਖਸ਼ੀਅਤ ਅਤੇ ਰਚਨਾ ਬਾਰੇ ਗੋਸ਼ਟੀ ਕੀਤੀ ਗਈ।ਰੱਬੀ ਸ਼ੇਰਗਿਲ ਵੱਲੋਂ ਸੰਸਥਾ ਦੇ ਅੰਮ੍ਰਿਤਸਰ ਸਥਿਤ ਮੁੱਖ ਦਫ਼ਤਰ ਦਾ ਦੌਰਾ ਕੀਤਾ ਗਿਆ, ਉਨ੍ਹਾਂ ਪ੍ਰੋ. ਪੂਰਨ ਸਿੰਘ ਦੀ ਸ਼ਖਸੀਅਤ ਬਾਬਤ ਬੋਲਦਿਆਂ, ਪੰਜਾਬੀ ਸਾਹਿਤ ਵਿੱਚਲੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।ਉਨ੍ਹਾਂ ਕਿਹਾ ਕਿ ਸੰਸਥਾ ਨਾਦ ਪ੍ਰਗਾਸੁ ਦੁਆਰਾ ਵੱਖ-ਵੱਖ ਉਪਬੋਲੀਆਂ ਵਿੱਚਲੇ ਕਾਵਿਕ-ਅਨੁਭਵ ਨੂੰ ਇੱਕ ਜਗ੍ਹਾ ਸੰਜੋਣਾ, ਮਕਰੰਦ ਰਾਹੀਂ ਨੌਜਵਾਨ ਪੀੜ੍ਹੀ ਨੂੰ ਕਲਾ ਅਤੇ ਵਿਗਿਆਨ ਸੰਬੰਧਤ ਉਚ-ਪੱਧਰੀ ਰਚਨਾਵਾਂ ਨੂੰ ਉਪਲਬਧ ਕਰਾਉਣਾ, ਸ਼ਲਾਘਾਯੋਗ ਕਾਰਜ਼ ਹਨ।ਪ੍ਰੋ. ਪੂਰਨ ਸਿੰਘ ਦੁਆਰਾ ਸਥਾਪਿਤ ਇੱਕ ਸਦੀ ਪੁਰਾਣੀ ਖੋਜ-ਪਤਿੱ੍ਰਕਾ ਥੰਡਰਿੰਗ ਡਾਅਨ ਨੂੰ ਪਹਿਲੀ ਵਾਰ ਸੰਗ੍ਰਹਿਤ ਕਰ ਪੁਸਤਕ ਰੂਪ ਵਿੱਚ ਪੇਸ਼ ਕਰਨ ਵਾਲੇ ਸੰਪਾਦਕ ਗੁਰਚੇਤਨ ਸਿੰਘ ਨੇ ਵੀ ਇਸ ਮੌਕੇ ਲਿਖਤ ਸੰਬੰਧਤ ਆਪਣਾ ਅਨੁਭਵ ਸਾਂਝਾ ਕੀਤਾ।ਆਯੋਜਨ ਦੇ ਅੰਤਲੇ ਭਾਗ ਵਿੱਚ ਹਫ਼ਤਾਵਾਰੀ ਅਖ਼ਬਾਰ ਗੁਰਮੁਖੀ ਦੇ ਪ੍ਰੋ. ਪੂਰਨ ਸਿੰਘ ਦੇ ਜਨਮ-ਦਿਵਸ ਨੂੰ ਸਮਰਪਿਤ ਵਿਸ਼ੇਸ਼ ਅੰਕ ਦੀਆਂ ਲਿਖਤਾਂ ਉਤੇ ਵੀ ਚਰਚਾ ਕੀਤੀ ਗਈ ਉਹਨਾਂ ਨੂੰ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵਲੋਂ ਪ੍ਰੋ. ਪੂਰਨ ਸਿੰਘ ਦੀਆਂ ਨਵੀਆਂ ਪ੍ਰਕਾਸ਼ਨਾਵਾਂ ਦਾ ਸੈਟ ਅਤੇ ਮਕੰਰਦ ਦੇੇ ਅੰਕ ਵੀ ਭੇਟ ਕੀਤੇ ਗਏ।
ਇਸ ਮੌਕੇ ‘ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਖੋਜਾਰਥੀ ਹੀਰਾ ਸਿੰਘ, ਕੁਲਵਿੰਦਰ ਸਿੰਘ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਕੰਵਲਪ੍ਰੀਤ ਸਿੰਘ, ਗੁਰਚੇਤਨ ਸਿੰਘ, ਅਮਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਦਮਨਜੀਤ ਸਿੰਘ, ਅਤੇ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …