Saturday, December 21, 2024

ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਨੂੰ ਮਿਲੀ ਪੇਟੈਂਟ ਦੀ ਗ੍ਰਾਂਟ

ਸੰਗਰੂਰ, 12 ਮਾਰਚ (ਜਗਸੀਰ ਲੌਂਗੋਵਾਲ) – ਫਲਾਂ ਅਤੇ ਸਬਜ਼ੀਆਂ ਨੂੰ ਸਾਫ਼ ਕਰਨ ਲਈ ਪੋਰਟੇਬਲ ਉਪਕਰਣ ਨੰਬਰ 521361 ਭਾਰਤ ਸਰਕਾਰ ਦੇ ਪੇਟੈਂਟ ਦਫਤਰ ਦੁਆਰਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ 7 ਮਾਰਚ ਨੂੰ ਸਨਮਾਨਿਤ ਕੀਤਾ ਗਿਆ।ਇਹ ਖੋਜ਼ ਕੈਮਿਸਟਰੀ ਵਿਭਾਗ ਦੇ ਪ੍ਰੋ. ਧੀਰਜ ਸੂਦ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਡਾ. ਅਨਿਲ ਕੁਮਾਰ ਸਿੰਗਲਾ ਅਤੇ ਡਾ.ਅਨੁਜ ਬਾਂਸਲ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ ਸੀ।
ਇਸ ਕਾਢ ਦਾ ਵਿਚਾਰ ਕੋਵਿਡ-19 ਮਹਾਂਮਾਰੀ ਦੀ ਸਥਿਤੀ ਦੌਰਾਨ ਕੀਤਾ ਗਿਆ ਸੀ, ਕਿਉਂਕਿ ਵਰਤਮਾਨ ਸਮੇਂ ਵਿੱਚ ਸਮਾਜ ਨੂੰ ਸਿਹਤ ਸੁਰੱਖਿਆ ਅਤੇ ਵਾਤਾਵਰਣ ਸੰਬੰਧੀ ਮੁੱਦਿਆਂ ਨਾਲ ਸਬੰਧਤ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਅਸੀਂ ਅਕਸਰ ਭੋਜਨ ਲੜੀ ਵਿੱਚ ਸਿੰਥੈਟਿਕ ਰਸਾਇਣਾਂ ਦੀ ਮੌਜ਼ੂਦਗੀ ਨਾਲ ਸਬੰਧਤ ਖ਼ਬਰਾਂ ਸਣਦੇ ਹਾਂ।ਆਖਿਰਕਾਰ ਇਹ ਸਾਡੇ ਘਰਾਂ ਵਿੱਚ ਡਾਇਨਿੰਗ ਟੇਬਲ ਤੱਕ ਪਹੁੰਚ ਜਾਂਦੇ ਹਨ।ਇਹ ਕਾਢ ਇੱਕ ਸਧਾਰਨ ਪੋਰਟੇਬਲ ਉਪਭੋਗਤਾ-ਅਨੁਕੂਲ ਯੰਤਰ ਨੂੰ ਸੰਕਲਪਿਤ ਕਰਦੀ ਹੈ।ਸਬਜ਼ੀਆਂ ਅਤੇ ਫਲਾਂ ਨੂੰ ਸਾਫ਼ ਕਰਨ ਲਈ ਇਹ ਸੰਪੂਰਨ ਘਰੇਲੂ ਹੱਲ ਪ੍ਰਦਾਨ ਕਰਦੀ ਹੈ, ਜੋ ਕਿ ਗੰਦਗੀ ਬਾਹਰਲੇ ਕਣਾਂ, ਛਿੜਕਾਅ ਕੀਤੇ ਰਸਾਇਣਾਂ ਅਤੇ ਸਟਿੱਕੀ ਸੂਖਮ ਜੀਵਾਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਪ੍ਰਭਾਵਾਂ ਨੂੰ ਖ਼ਤਮ ਕਰਦੀ ਹੈ। ਮੌਜ਼ੂਦਾ ਕਾਢ ਮਨੁੱਖੀ ਖੱਪਤ ਤੋਂ ਪਹਿਲਾਂ ਫਲਾਂ ਅਤੇ ਸਬਜ਼ੀਆਂ ਨੂੰ ਸਾਫ਼ ਕਰਨ ਲਈ ਤੇਜ਼, ਉਰਜ਼ਾ ਕੁਸ਼ਲ ਆਰਥਿਕ ਅਤੇ ਵਾਤਾਵਰਣ ਅਨੁਕੂਲ ਹੈ ਤੇ ਸਮਾਜ ਲਈ ਮਹੱਤਵਪੂਰਨ ਹੈ।

Check Also

“On The Spot painting Competition” of school students held at KT :Kalã Museum

Amritsar, December 20 (Punjab Post Bureau) – An “On The Spot painting Competition” of the …