Friday, June 21, 2024

‘ਮੌਲੀਕਿਊਲਰ ਹਾਈਬ੍ਰਿਡਾਈਜ਼ੇਸ਼ਨ ਅਪਰੋਚ ਦੀ ਵਰਤੋਂ ਕਰਦੇ ਹੋਏ ਐਂਟੀਡਾਇਬੀਟਿਕ ਏਜ਼ੰਟਾਂ ਦਾ ਵਿਕਾਸ’ ਬਾਰੇੇ ਲੈਕਚਰ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕੈਮਿਸਟਰੀ ਵਿਭਾਗ ਵੱਲੋਂ ਕਵਾਜ਼ੁਲੂ-ਨਟਾਲ, ਯੂਨੀਵਰਸਿਟੀ ਡਰਬਨ ਦੱਖਣੀ

???????????????????????????

ਅਫਰੀਕਾ ਦੁਆਰਾ ‘ਮੌਲੀਕਿਊਲਰ ਹਾਈਬਿ੍ਰਡਾਈਜ਼ੇਸ਼ਨ ਅਪਰੋਚ ਦੀ ਵਰਤੋਂ ਕਰਦੇ ਹੋਏ ਐਂਟੀਡਾਇਬੀਟਿਕ ਏਜ਼ੰਟਾਂ ਦਾ ਵਿਕਾਸ’ ਵਿਸ਼ੇ ’ਤੇ ਇਕ ਭਾਸ਼ਣ ਦਾ ਆਯੋਜਨ ਕੀਤਾ।ਡਰੱਗ ਰਿਸਰਚ ਦੇ ਖੇਤਰ ’ਚ ਲੋੜੀਂਦੀ ਤਰੱਕੀ ਦੇ ਸੰਦਰਭ ’ਚ ਕਰਵਾਏ ਇਸ ਭਾਸ਼ਣ ਮੌਕੇ ਉਕਤ ਯੂਨੀਵਰਸਿਟੀ ਤੋਂ ਐਸੋਸੀਏਟ ਪ੍ਰੋਫੈਸਰ ਡਾ: ਪਰਵੇਸ਼ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੈਮੀਨਾਰ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਨੇ ਸ਼ਬਦ ਗਾਇਨ ਕਰਕੇ ਕੀਤੀ ਗਈ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਪ੍ਰਧਾਨਗੀ ਕਰਦਿਆਂ ਅਕਾਦਮਿਕ ਵਿਕਾਸ ਦੇ ਨਾਲ-ਨਾਲ ਖੋਜ਼ ਨੂੰ ਅੱਗੇ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।ਵਿਭਾਗ ਮੁਖੀ ਡਾ. ਅਮਿਤ ਆਨੰਦ ਨੇ ਉਪਚਾਰਕ ਸਮਰੱਥਾ ਵਾਲੇ ਨਵੇਂ ਫਾਰਮਾਕੋਫੋਰਸ ਦੇ ਵਿਕਾਸ ਲਈ ਜੈਵਿਕ ਖੋਜ਼ ਦੀ ਮਹੱਤਤਾ ’ਤੇ ਚਾਨਣਾ ਪਾਇਆ।ਕਾਲਜ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਨੇ ਭਾਸ਼ਣ ਦੇਣ ਲਈ ਆਪਣਾ ਕੀਮਤੀ ਸਮਾਂ ਕੱਢਣ ਲਈ ਸਪੀਕਰ ਦਾ ਧੰਨਵਾਦ ਕੀਤਾ।
ਡਾ: ਪਰਵੇਸ਼ ਸਿੰਘ ਨੇ ਆਪਣੀ ਲੈਬ ’ਚ ਸੰਸ਼ਲੇਸ਼ਿਤ ਵੱਖ-ਵੱਖ ਐਂਟੀਡਾਇਬੀਟਿਕ ਏਜ਼ੰਟਾਂ ਬਾਰੇ ਚਰਚਾ ਕੀਤੀ ਅਤੇ ਚੱਲ ਰਹੇ ਖੋਜ਼ ਪ੍ਰੋਜੈਕਟਾਂ ਦੀ ਰੂਪਰੇਖਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਜੋ ਸੰਭਾਵੀ ਦਵਾਈਆਂ ਹਨ।ਉਨ੍ਹਾਂ ਨੇ ਵੱਖ-ਵੱਖ ਐਨਜ਼ਾਈਮਾਂ ਦੀ ਸਰਗਰਮ ਸਾਈਟ ਨੂੰ ਨਿਸ਼ਾਨਾ ਬਣਾ ਕੇ ਜੈਵਿਕ ਮਿਸ਼ਰਣਾਂ ਦੇ ਸੰਸਲੇਸ਼ਣ ਅਤੇ ਬਾਇਓ-ਮੁਲਾਂਕਣ ਲਈ ਲੋੜੀਂਦੇ ਰੋਡ ਮੈਪ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।ਐਮ.ਐਸੀ. ਅਤੇ ਬੀ. ਐਸ.ਸੀ ਵਿਦਿਆਰਥੀ ਨੇ ਮੁੱਖ ਬੁਲਾਰੇ ਨਾਲ ਵਿਸ਼ੇ ਸਬੰਧੀ ਸਵਾਲ ਵੀ ਕੀਤੇ।
ਇਸ ਦੌਰਾਨ ਡਾ. ਮਹਿਲ ਸਿੰਘ ਨੇ ਕਿਹਾ ਕਿ ਇਸ ਈਵੈਂਟ ਨਾਲ ਵਿਦਿਆਰਥੀਆਂ ਦੇ ਚਿਕਿਤਸਕ ਰਸਾਇਣ ਵਿਗਿਆਨ ਦੀ ਸਮਝ ’ਚ ਵਾਧਾ ਹੋਇਆ ਹੈ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …