Monday, December 30, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਨਰਸਰੀ ਤੇ ਪਲੇਅ ਪੈਨ ਦਾ ਪਹਿਲਾ ਦਿਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – “ਮਹਾਨ ਸਿੱਖਿਆ ਇੱਕ ਮਹਾਨ ਕਿੰਡਰਗਾਰਟਨ ਅਨੁਭਵ ਨਾਲ ਸ਼ੁਰੂ ਹੰੁਦੀ ਹੈ।“ ਪਦਮ ਸ਼੍ਰੀ ਅਲੰਕ੍ਰਿਤ ਆਰੀਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ ਨਵੀਂ ਦਿੱਲੀ ਦੇ ਅਸ਼ੀਰਵਾਦ ਨਾਲ ਅਤੇ ਡਾ. ਸ੍ਰੀਮਤੀ ਨੀਲਮ ਕਾਮਰਾ ਖੇਤਰੀ ਅਧਿਕਾਰੀ ਪੰਜਾਬ ਜ਼ੋਨ-ਏ ਅਤੇ ਡਾ. ਪੁਸ਼ਪੰਦਰ ਵਾਲੀਆ ਸਕੂਲ ਮੈਨੇਜਰ ਤੇ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਦੇ ਮਾਰਗਦਰਸ਼ਨ ‘ਚ ਸਕੂਲ ਨੇ 27 ਮਾਰਚ 2024 ਨੂੰ ਕੈਂਟ ਬ੍ਰਾਂਚ ਵਿੱਚ ਨਰਸਰੀ ਅਤੇ ਪਲੇ ਪੈਨ ਦੇ ਛੋਟੇ ਬੱਚਿਆਂ ਦਾ ਪਹਿਲੇ ਦਿਨ ਬੜੇ ਜੋਸ਼ ਅਤੇ ਉਤਸ਼ਾਹ ਨਾਲ ਸਵਾਗਤ ਕੀਤਾ।
ਡੀ.ਏ.ਵੀ ਪਬਲਿਕ ਸਕੂਲ ਨੇ ਤਿਲਕ ਲਗਾ ਕੇ ਅਤੇ ਹਵਨ ਸਮਾਰੋਹ ਦੇ ਨਾਲ ਆਪਣੇ ਨਵੇਂ ਸਿਤਾਰਿਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਪਿਆਰ ਤੇ ਉਤਸ਼ਾਹ ਦਾ ਵਾਤਾਵਰਨ ਬਣਾਇਆ।ਰਵਾਇਤੀ ਹਵਨ ਨੇ ਸਕੂਲ ਦੇ ਵਾਤਾਵਰਨ ਨੂੰ ਸਕਾਰਾਤਮਕਤਾ ਅਤੇ ਅਸ਼ੀਰਵਾਦ ਨਾਲ ਭਰ ਦਿੱਤਾ।ਸਮਾਰੋਹ ਦੇ ਬਾਅਦ, ਬੱਚੇ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਦੇ ਪਾਠਕ੍ਰਮ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਮਜ਼ੇਦਾਰ ਗਤੀਵਿਧੀਆਂ ਦੇ ਵਿੱਚ ਭਾਗ ਲਿਆ।ਸਕੂਲ ਵਿੱਚ ਖੁਸ਼ਨੁਮਾ ਮਾਹੌਲ ਬਣਾਉਣ ਖਾਤਰ ਬੱਚਿਆਂ ਲਈ ਗਤੀਵਿਧੀਆਂ ਅਤੇ ਖੇਡਾਂ ਦਾ ਆਯੋਜਨ ਕੀਤਾ ਗਿਆ।
ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਸਕੂਲ ਸਟਾਫ਼ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ।
ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਸਕੂਲ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਮਾਪਿਆਂ ਦਾ ਸਕੂਲ ਵਿੱਚ ਭਰੋਸਾ ਦਿਖਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸਮੁੱਚੇ ਸਟਾਫ ਦੇ ਲਗਾਤਾਰ ਯਤਨਾਂ ਦੀ ਪ੍ਰਸੰਸਾ ਕੀਤੀ।

Check Also

ਜੇਤੂ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ ਗਾਬਾ ਨੇ ਸ੍ਰੀ ਮਹਾਂ ਕਾਲੀ ਮਾਤਾ ਮੰਦਰ ‘ਚ ਮੱਥਾ ਟੇਕਿਆ

ਸੰਗਰੂਰ, 29 ਦਸੰਬਰ (ਜਗਸੀਰ ਲੌਂਗੋਵਾਲ) – ਜੇਤੂ ਕਾਂਗਰਸ ਦੇ ਕੌਂਸਲਰ ਨੱਥੂ ਲਾਲ ਢੀਂਗਰਾ ਤੇ ਜੋਤੀ …