ਸੰਗਰੂਰ, 21 ਅਪ੍ਰੈਲ (ਜਗਸੀਰ ਲੌਂਗੋਵਾਲ) – ਮਹਾਵੀਰ ਜਯੰਤੀ ਮੌਕੇ ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਗੁਰੂ ਅਰਜਨ ਦੇਵ ਕੁਸ਼ਟ ਆਸ਼ਰਮ ਸੰਗਰੂਰ ਵਿਖੇ ਸਾੜ੍ਹੀ ਵੰਡ ਕੈਂਪ ਲਗਾਇਆ ਗਿਆ।ਇਸ ਪ੍ਰੋਗਰਾਮ ‘ਚ ਕੁਸ਼ਟ ਆਸ਼ਰਮ ਦੀਆਂ ਔਰਤਾਂ ਨੂੰ ਸਾੜ੍ਹੀਆਂ ਮੁਫ਼ਤ ਵੰਡੀਆਂ ਗਈਆਂ।ਇਨ੍ਹਾਂ ਸਾੜ੍ਹੀਆਂ ਦਾ ਪ੍ਰਬੰਧ ਲਾਇਨ ਸੰਤੋਸ਼ ਗਰਗ ਅਤੇ ਲਾਇਨੇਡ ਪੂਨਮ ਗਰਗ ਦੁਆਰਾ ਕੀਤਾ ਗਿਆ।ਕਲੱਬ ਦੇ ਸਕੱਤਰ ਲਾਇਨ ਵਿਨੋਦ ਕੁਮਾਰ ਦੀਵਾਨ ਨੇ ਸਮੂਹ ਨਿਵਾਸੀਆਂ ਨੂੰ ਕੁਸ਼ਟ ਆਸ਼ਰਮ ਵਿੱਚ ‘ਜੀ ਆਇਆਂ’ ਕਿਹਾ।ਪ੍ਰਧਾਨ ਐਮ.ਜੇ.ਐਫ ਲਾਇਨ ਸੁਖਮਿੰਦਰ ਸਿੰਘ ਭੱਠਲ ਨੇ ਮਹਾਵੀਰ ਜੈਨ ਜੀ ਦੇ ਸਿਧਾਂਤ ਦੇ ਉਦੇਸ਼ਾਂ ਦੀ ਵਿਆਖਿਆ ਕੀਤੀ।ਉਨ੍ਹਾਂ ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਪਿਛਲੇ 9 ਮਹੀਨਿਆਂ ਦੌਰਾਨ ਕੀਤੀਆਂ ਗਤੀਵਿਧੀਆਂ ਬਾਰੇ ਵੀ ਦੱਸਿਆ।ਲਾਇਨ ਸੰਤੋਸ਼ ਕੁਮਾਰ ਗਰਗ ਨੇ ਸੁਸਾਇਟੀ ਦੀ ਭਲਾਈ ਲਈ ਕੀਤੇ ਕੰਮਾਂ
ਬਾਰੇ ਦੱਸਿਆ।ਐਮ.ਜੇ.ਐਫ ਲਾਇਨ ਰਾਜ ਕੁਮਾਰ ਗੋਇਲ ਨੇ ਕੁਸ਼ਟ ਆਸ਼ਰਮ ਦੇ ਸਮੂਹ ਨਿਵਾਸੀਆਂ ਦੇ ਨਾਲ-ਨਾਲ ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਦੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ, ਜੋ ਇਸ ਸਮਾਗਮ ਵਿੱਚ ਸ਼ਾਮਲ ਹੋਏ।
ਇਸ ਮੌਕੇ ਲਾਇਨਜ਼ ਕਲੱਬ ਦੇ ਮੈਂਬਰ ਅਸ਼ੋਕ ਕੁਮਾਰ ਗੋਇਲ, ਜਸਪਾਲ ਸਿੰਘ ਰਤਨ ਵੀ ਆਪਣੇ ਜੀਵਨ ਸਾਥੀਆਂ ਸਮੇਤ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …