Thursday, July 18, 2024

ਆਰਟ ਗੈਲਰੀ ਦੇ ਨਾਮਵਰ ਆਰਟਿਸਟਾਂ ਨੇ ਲਗਾਈ ਆਪਣੀ ਕਲਾ ਦੀ ਪ੍ਰਦਰਸ਼ਨੀ

ਅੰਮਿਤਸਰ, 23 ਜੂਨ (ਜਗਦੀਪ ਸਿੰਘ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਉਤਰੀ ਜ਼ੋਨ ਕਲਚਰਲ ਕੇਂਦਰ ਦੇ ਸਹਿਯੋਗ ਨਾਲ 30 ਜੂਨ ਤੱਕ ਚੱਲਣ ਵਾਲੇ 11ਵੇਂ ਸਮਰ ਆਰਟ /ਫੈਸਟੀਵਲ 2024 ਤਹਿਤ ਹਰ ਹਫ਼ਤੇ ਵੱਖੋ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ।ਅਕੈਡਮੀ ਦੇ ਨਾਮਵਰ ਆਰਟਿਸਟਾਂ ਵਲੋਂ ਅੱਜ ਆਪਣੀ ਕਲਾ ਦੀ ਪ੍ਰਦਰਸ਼ਨੀ ਲਗਾਈ ਗਈ, ਜਿਸ ਦਾ ਉਦਘਾਟਨ ਪੁਸ਼ਪਿੰਦਰ ਕੌਰ ਵਲੋਂ ਕੀਤਾ ਗਿਆ।ਮੈਬਰਾਂ ਵਲੋਂ ਮਹਿਮਾਨਾਂ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ ਗਿਆ।ਇਸ ਪ੍ਰਦਰਸ਼ਨੀ ਵਿੱਚ ਆਰਟ ਗੈਲਰੀ ਦੇ ਸੀਨੀਅਰ ਆਰਟਿਸਟਾਂ ਆਨਰੇਰੀ ਜਨਰਲ ਸੈਕਟਰੀ ਡਾ. ਪੀ.ਐਸ ਗਰੋਵਰ, ਵਿਜ਼ੁਅਲ ਆਰਟ ਸੈਕਟਰੀ ਸੁਖਪਾਲ ਸਿੰਘ, ਸੀਨੀ. ਵਾਇਸ ਚੇਅਰਮੈਨ ਬੀ.ਐਸ ਨੰਦਾ, ਨਰਿੰਦਰ ਸਿੰਘ ਬੁੱਤਤਰਾਸ਼, ਧਰਮਿੰਦਰ ਸ਼ਰਮਾ ਅਤੇ ਕੁਲਵੰਤ ਸਿੰਘ ਗਿੱਲ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਇਸ ਦੇ ਨਾਲ ਹੀ ਅੱਜ ‘ਪਪਿਟ ਮੇਕਿੰਗ ਡੈਮੋ’ ਦਾ ਪ੍ਰੋਗਰਮ ਵੀ ਰੱਖਿਆ ਗਿਆ।ਸੰਜੇ ਕੁਮਾਰ ਵਲੋਂ ਬੱਚਿਆਂ ਪੁਤਲੀਆਂ (ਪਪਿਟ) ਬਣਾਉਣ ਦੀ ਸਿਖਲਾਈ ਦਿੱਤੀ ਗਈ।ਇਸ ਦੌਰਾਨ ‘ਬਾਪ ਰੇ ਬਾਪ’ ਕਾਮੇਡੀ ਥਿਏਟਰ ਸ਼ੋਅ ਵੀ ਪੇਸ਼ ਕੀਤਾ ਗਿਆ।ਵਿਸ਼ਾਲ ਸ਼ਰਮਾ ਅਤੇ ਓਹਨਾ ਦੀ ਟੀਮ ਵਲੋਂ ਇਸ ਪੇਸ਼ਕਾਰੀ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਪਣਾ ਰੋਲ ਨਿਭਾਇਆ ਗਿਆ।ਕਾਮੇਡੀ ਸ਼ੋਅ ਨੇ ਆਏ ਹੋਏ ਦਰਸ਼ਕਾਂ ਦਾ ਦਿਲ ਜਿੱਤਿਆ।ਮੁੱਖ ਮਹਿਮਾਨ ਪੁਸ਼ਪਿੰਦਰ ਕੌਰ ਨੇ ਸਾਰੇ ਕਲਾਕਾਰਾਂ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਨਵੀਂ ਪੀੜ੍ਹੀ ਨੂੰ ਵੀ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।ਸ਼ਹਿਰ ਵਾਸੀਆਂ ਅਤੇ ਆਰਟ ਗੈਲਰੀ ਦੇ ਮੈਬਰਾਂ ਨੇ ਪ੍ਰੋਗਰਾਮਾਂ ਦਾ ਖੂਬ ਆਨੰਦ ਮਾਣਿਆ।

 

Check Also

ਡਿਜ਼ੀਲੌਕਰ ਐਪ ਰਾਹੀਂ ਆਪਣੇ ਦਸਤਾਵੇਜ਼ ਵੀ ਕੀਤੇ ਜਾ ਸਕਦੇ ਹਨ ਅਪਲੋਡ – ਖੇਤਰੀ ਪਾਸਪੋਰਟ ਅਧਿਕਾਰੀ

ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ) – ਖੇਤਰੀ ਪਾਸਪੋਰਟ ਅਧਿਕਾਰੀ ਅਭਿਸ਼ੇਕ ਕੁਮਾਰ ਨੇ ਦੱਸਿਆ ਹੈ ਕਿ …