ਅਜਨਾਲਾ, 4 ਜੁਲਾਈ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵਾਤਾਵਰਨ ਦੀ ਸੰਭਾਲ ਦਾ ਮੋਰਚਾ ਸਾਂਭਦੇ ਹੋਏ ਅੱਜ ਅਜਨਾਲੇ ਨੂੰ ਫਤਿਹਗੜ੍ਹ ਚੂੜੀਆਂ ਨਾਲ ਮਿਲਾਉਂਦੀ ਸੜਕ ‘ਤੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ।ਉਨਾਂ ਨੇ ਜੰਗਲਾਤ ਅਤੇ ਸਿਵਲ ਅਧਿਕਾਰੀਆਂ ਦੇ ਨਾਲ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਹਵਾਈ ਅੱਡਾ ਰੋਡ ਉਪਰ ਭਲਾ ਪਿੰਡ ਤੋਂ ਰਮਦਾਸ ਤੱਕ ਅਤੇ ਅਜਨਾਲਾ ਸ਼ਹਿਰ ਵਿੱਚ ਨਗਰ ਕੌਂਸਲ ਅਜਨਾਲਾ ਦੀ ਮਦਦ ਦੇ ਨਾਲ ਖਾਲੀ ਥਾਵਾਂ ‘ਤੇ 5000 ਦੇ ਕਰੀਬ ਰੁੱਖ ਲਾਏ ਜਾਣਗੇ।ਉਹਨਾਂ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਵਿਅਕਤੀ ਜੋ ਜਨਤਕ ਥਾਵਾਂ ‘ਤੇ ਲੱਗੇ ਰੁੱਖਾਂ ਦਾ ਨੁਕਸਾਨ ਕਰੇਗਾ, ਉਸ ਵਿਰੁੱਧ ਜੰਗਲਾਤ ਵਿਭਾਗ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਧਾਲੀਵਾਲ ਨੇ ਕਿਹਾ ਕਿ ਵਾਤਾਵਰਨ ਨੂੰ ਸੰਭਾਲਣ ਲਈ ਸਭ ਤੋਂ ਵੱਡਾ ਯੋਗਦਾਨ ਰੁੱਖਾਂ ਦਾ ਹੈ ਅਤੇ ਅਸੀਂ ਇਸ ਸੋਚ ਨੂੰ ਧਿਆਨ ਵਿੱਚ ਰੱਖ ਕੇ ਅਜਨਾਲਾ ਨੂੰ ਆਉਂਦੇ ਸਾਰੇ ਰਾਹਾਂ ‘ਤੇ ਪੰਜਾਬ ਦੇ ਰਵਾਇਤੀ ਰੁੱਖ, ਜਿਨਾਂ ਵਿੱਚ ਬੋਹੜ, ਪਿੱਪਲ, ਨਿੰਮ ਆਦਿ ਲਗਾਏ ਜਾਣਗੇ।
ਇਸ ਮੌਕੇ ਐਸ.ਡੀ.ਐਮ ਅਰਵਿੰਦਰ ਪਾਲ ਸਿੰਘ, ਡੀ.ਐਫ.ਓ ਅਵਨੀਤ ਸਿੰਘ, ਰੇਂਜ ਅਫਸਰ ਪ੍ਰਕਾਸ਼ ਸਿੰਘ ਅਜਨਾਲਾ, ਰਾਜਬੀਰ ਸਿੰਘ ਬਲਾਕ ਅਫਸਰ ਰਮਦਾਸ, ਦਿਲਪ੍ਰੀਤ ਕੌਰ ਇੰਚਾਰਜ਼ ਅਜਨਾਲਾ, ਗੁਲਰਾਜ ਸਿੰਘ ਕਮਾਲਪੁਰ, ਅਮਿਤ ਔਲਖ, ਡੀ.ਐਸ.ਪੀ ਰਾਜ ਕੁਮਾਰ, ਜਸਪਾਲ ਢਿੱਲੋਂ, ਗੁਰਜੰਟ ਸਿੰਘ ਸੋਹੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …