Sunday, December 22, 2024

ਨਗਰ ਪੰਚਾਇਤ ਚੀਮਾਂ ਵਲੋਂ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਸੈਮੀਨਾਰ

ਸੰਗਰੂਰ, 26 ਜੁਲਾਈ (ਜਗਸੀਰ ਲੌਂਗੋਵਾਲ) – ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਇਕੱਠਾ ਹੋਣ ਵਾਲਾ ਕੂੜਾ ਗਿੱਲਾ ਅਤੇ ਸੁੱਕਾ ਅਲੱਗ-ਅਲੱਗ ਕਰਕੇ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ ਅਤੇ ਸੁੱਕੇ ਕੂੜੇ ਨੂੰ ਸਪਰੇਟਰ ਮਸ਼ੀਨ ਰਾਹੀਂ ਛਾਣ ਕੇ ਐਮ.ਆਰ.ਐਫ ‘ਤੇ ਭੇਜਣ ਦਅਿਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਬਾਲ ਕ੍ਰਿਸ਼ਨ ਕਾਰਜ਼ਸਾਧਕ ਅਫਸਰ ਦੀ ਅਗਵਾਈ ਹੇਠ ਨਗਰ ਪੰਚਾਇਤ ਚੀਮਾਂ ਵਲੋਂ ਸੰਤ ਅਤਰ ਸਿੰਘ ਇੰਟਰਨੈਸ਼ਨਲ ਸਕੂਲ ਵਿਖੇ ਸੈਮੀਨਾਰ ਲਗਾਇਆ ਗਿਆ।ਇਸ ਦੌਰਾਨ ਸਕੂਲੀ ਬੱਚਿਆਂ ਨੂੰ ਸਵੱਛਤਾ ਮੁਹਿੰਮ `ਸਵੱਛਤਾ ਦੀ ਪਾਠਸ਼ਾਲਾ` ਬਾਰੇ ਜਾਗਰੂਕ ਕੀਤਾ ਗਿਆ ਅਤੇ ਗਿੱਲੇ ਕੂੜੇ ਤੋਂ ਤਿਆਰ ਕੀਤੀ ਖਾਦ ਦੀ `ਜੈਵਿਕ ਖਾਦ ਪ੍ਰਦਰਸ਼ਨੀ` ਵੀ ਲਗਾਈ ਗਈ।ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਅਤੇ ‘ਸਫਾਈ ਅਪਣਾਓ, ਬਿਮਾਰੀ ਭਜਾਓ’ ਬਾਰੇ ਜਾਣਕਾਰੀ ਦਿੱਤੀ ਗਈ।ਸਰਕਾਰ ਵਲੋਂ ਪੂਰਨ ਤੌਰ ‘ਤੇ ਬੈਨ ਕੀਤੇ ਪਲਾਸਟਿਕ ਕੈਰੀ ਬੈਗ ਦੀ ਨਾ ਵਰਤੋਂ ਕਰਨ ਬਾਰੇ ਦੱਸਿਆ ਗਿਆ।ਸੈਮੀਨਾਰ ਦੀ ਸਮਾਪਤੀ ਸਮੇਂ ਸੈਨੇਟਰੀ ਇੰਸਪੈਕਟਰ ਰਾਜ ਕੁਮਾਰ ਨੇ ਪ੍ਰਿੰਸੀਪਲ, ਸਟਾਫ ਅਤੇ ਸਕੂਲੀ ਬੱਚਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰਸੀਪਲ ਵਿਕਰਮ ਸ਼ਰਮਾ, ਰਾਜ ਕੁਮਾਰ, ਜਗਸੀਰ ਸਿੰਘ, ਸ਼ਿੰਗਾਰਾ ਸਿੰਘ ਸੀ.ਐਫ, ਭੁਪਿੰਦਰ ਸਿੰਘ ਸੀ.ਐਲ.ਟੀ.ਸੀ, ਅਰਸ਼ਦੀਪ ਸਿੰਘ ਮੋਟੀਵੇਟਰ, ਵਿਕਾਸ ਕੁਮਾਰ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …