ਮਾਨਵਤਾ ਦੀ ਭਲਾਈ ਤੋਂ ਵੱਧ ਕੇ ਕੋਈ ਸੇਵਾ ਨਹੀ- ਮਾਣਿਕ, ਸ਼ਾਹ
ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਆਲ ਮੁਸਲਿਮ ਵੈਲਫੇਅਰ ਸੁਸਾਇਟੀ ਪੰਜਾਬ ਵਲੋਂ ਪੈਗੰਬਰ ਹਜਰਤ ਮੁਹੰਮਦ ਸਲਲਾਹੁ ਅਲੇਹੀ ਸਲਮ ਦੇ ਜਨਮ ਦਿਨ ਮੋਕੇ ਮੁਹੰਮਦ ਮੁਜਫਰ ਦੀ ਅਗਵਾਈ ਹੇਂਠ ਇਕ ਦਿਨਾ ਇਜਲਾਸ ਸਮਾਗਮ ਦਾ ਆਂਯੋਜਨ ਕੀਤਾ ਗਿਆ।ਇਸ ਮੋਕੇ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਮਾਣਿਕ ਅਲੀ ਤੇ ਜਨਰਲ ਸਕੱਤਰ ਮੌਲਾਨਾ ਸ਼ਾਹ ਆਲਮ ਵਿਸ਼ੇਸ਼ ਤੌਰ ਸ਼ਾਮਲ ਹੋਏ ਅਤੇ ਮੁਸਲਮਾਨ ਭਾਈਚਾਰੇ ਨੂੰ ਸਲਲਾਹੁ ਅਲੇਹੀ ਸਲਮ ਦੀ ਜੀਵਨੀ ‘ਤੇ ਚਾਨਣਾ ਪਾਉਂਦੇ ਹੋਏ ਉਨਾਂ ਵਾਂਗ ਜਿੰਦਗੀ ਬਤੀਤ ਕਰਨ ਲਈ ਕਿਹਾ ਤੇ ਮਾਨਵਤਾ ਦੀ ਭਲਾਈ ਦੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ।ਉਨਾਂ ਕਿਹਾ ਕਿ ਮਾਨਵਤਾ ਦੀ ਭਲਾਈ ਤੋਂ ਵੱਧ ਕੇ ਜੀਵਨ ਵਿਚ ਹੌਰ ਕੋਈ ਸੇਵਾ ਨਹੀ ਹੈ।ਇਸ ਮੋਕੇ ਮੁਸਲਿਮ ਭਾਈਚਾਰੇ ਦੀ ਚੜਦੀ ਕਲਾ ਦੀ ਦੂਆ ਵੀ ਕੀਤੀ ਗਈ। ਇਸ ਮੋਕੇ ਮਾਣਿਕ ਅਲੀ, ਮੋਲਾਨਾ ਸ਼ਾਹ ਆਲਮ ਤੇ ਹੌਰ ਆਏ ਹੋਏ ਮਹਿਮਾਨਾਂ ਨੂੰ ਸੁਸਾਇਟੀ ਵਲੋਂ ਸਨਮਾਨਤ ਵੀ ਕੀਤਾ ਗਿਆ। ਇਸ ਮੋਕੇ ਸ਼ਕੀਰ ਅਹਿਮਦ, ਇਫਤਿਖਾਰ ਅਹਿਮਦ, ਮੁਹੰੰਮਦ ਮੁਦਸੀਰ, ਮੁਹੰੰਮਦ ਸ਼ਮਸ਼ੇਰ, ਮੁਨਵਰ ਸ਼ਾਹ ਨਵਾਜ, ਜਿਆਊਲ, ਹਮੀਦ, ਤੌਫੀਰ, ਮੁਹੰੰਮਦ ਖੁਰਸ਼ੀਦ, ਰਫੀਕ, ਇਜਹਾਰ ਮੁਸਤਲਾ, ਮੁਸਤਫੀਮ ਆਦਿ ਹਾਜਰ ਸਨ।