ਛੇਹਰਟਾ, 7 ਜਨਵਰੀ (ਕੁਲਦੀਪ ਸਿੰਘ ਨੋਬਲ) – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਂਠ ਅਟਾਰੀ ਵਿਖੇ ਨਸ਼ਿਆਂ ਦੀ ਤੱਸਕਰੀ ਦੇ ਮਾਮਲੇ ਨੂੰ ਲੈ ਕੇ ਬੀਐਸਐਫ ਤੇ ਆਪਣੀ ਹੀ ਭਾਈਵਾਲ ਬੀਜੇਪੀ ਦੇ ਖਿਲ਼ਾਫ ਖੋਲੇ ਗਏ ਮੋਰਚੇ ਤੋਂ ਅੱਗ ਬਬੂਲੇ ਹੋਏ ਬੀਜੇਪੀ ਆਗੂਆਂ ਨੇ ਵੀ ਅਕਾਲੀ ਦਲ ਖਿਲਾਫ ਬਾਗੀ ਸੂਰਾਂ ਦਾ ਖੂੱਲ ਕੇ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਸਬੰਧ ਵਿਚ ਜਿਲਾ ਸਕੱਤਰ ਸਤੀਸ਼ ਬੱਲੂ, ਕੋਂਸਲਰ ਬਾਊ ਸਤਪਾਲ ਧਵਨ, ਭਾਜਪਾ ਆਗੂ ਮੁਕੇਸ਼ ਮਹੰਤਾ ਸਵਿੰਦਰ ਸਿੱਧੂ, ਨਰੇਸ਼ ਧਵਨ, ਬਲਜਿੰਦਰ ਢਿੱਲੋਂ ਨੇ ਕਿਹਾ ਕਿ ਅਕਾਲੀ ਆਗੂਆਂ ਨੂੰ ਅਕਾਲੀ ਭਾਜਪਾ ਗਠਬੰਧਨ ਧਰਮ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਗਠਜੋੜ ਦੀਆਂ ਰਹੁਰੀਤਾਂ, ਰਵਾਇਤਾਂ ਤੇ ਪਰੰਪਰਾਵਾ ਤੋਂ ਲਾਂਭੇ ਨਹੀ ਜਾਣਾ ਚਾਹੀਦਾ। ਉਨਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਭੁੱਲਣਾ ਨਹੀ ਚਾਹੀਦਾ ਕਿ ਬੀਤੇ ਸਮੇਂ ਦੌਰਾਨ ਜਿੰਨੀਆਂ ਵੀ ਲੋਕ ਸਭਾ, ਵਿਧਾਨ ਸਭਾ ਜਾਂ ਫਿਰ ਹੇਂਠਲੇ ਪੱਧਰ ਦੀਆਂ ਚੋਣਾਂ ਹੋਈਆਂ ਹਨ ਉਸ ਦੀ ਰਣਨੀਤੀ ਅਕਾਲੀ ਭਾਜਪਾ ਆਗੂਆਂ ਦੀ ਹਾਈਕਮਾਂਡ ਦੀ ਹਾਜਰੀ ਵਿਚ ਤੈਅ ਹੋਈ ਹੈ ਤੇ ਫਿਰ ਹੀ ਜਿੱਤ ਹਾਸਲ ਹੁੰਦੀ ਰਹੀ ਹੈ। ਉਨਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਨਸ਼ਾ ਤੱਸਕਰਾਂ ਤੇ ਨਸ਼ਾਖੌਰੀ ਖਿਲ਼ਾਫ ਜਾਗਰੂਕਤਾ ਰੈਲੀ ਕਰਨੀ ਸੀ ਤਾਂ ਇਹ ਉਸ ਵੇਲੇ ਕਿਉਂ ਨਾ ਕੀਤੀ ਜਦ ਕੇਂਦਰ ਦੀ ਸੱਤਾ ਤੇ ਕਾਂਗਰਸ ਕਾਬਜ ਸੀ।ਉਨਾਂ ਕਿਹਾ ਕਿ ਇਕ ਪਾਸੇ ਅਕਾਲੀ ਨਸ਼ਿਆਂ ਖਿਲ਼ਾਫ ਧਰਨੇ ਦੇ ਰਹੇ ਹਨ ਦੂਜੇ ਪਾਸੇ ਉੱਪ ਮੁੱਖ ਮਤਰੀ ਸੁਖਬੀਰ ਬਾਦਲ ਰਾਜਸਥਾਨ ਵਿਚ ਹੋਣ ਵਾਲੇ ਹੇਂਠਲੇ ਪੱਧਰ ਦੇ ਫਸਲੀ ਨਸ਼ਿਆਂ ਵਿਚੋਂ ਹਿੱਸੇਦਾਰੀ ਮੰਗ ਕਰ ਰਹੇ ਹਨ।ਉਨਾਂ ਕਿਹਾ ਕਿ ਜੇਕਰ ਅਕਾਲੀ ਦਲ ਨੇ ਬਾਗੀ ਸੁਰਾਂ ਬੰਦ ਨਾ ਕੀਤੀਆਂ ਤਾਂ ਇਸ ਦਾ ਖਾਮਿਆਜਾ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …