ਨਵੀਂ ਦਿੱਲੀ, 8 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਵੇਲ੍ਹੇ ਇਸਤੇਮਾਲ ਕੀਤੇ ਜਾਂਦੇ ਚੋਣ ਨਿਸ਼ਾਨ ਬਾਲਟੀ ਨੂੰ ਦਿੱਲੀ ਹਾਈ ਕੋਰਟ ਨੇ ਆਮ ਚੋਣਾਂ ਦੌਰਾਨ ਕਿਸੇ ਵੀ ਪਾਰਟੀ ਜਾਂ ਆਜ਼ਾਦ ਉਮੀਦਵਾਰ ਨੂੰ ਦੇਣ ਤੇ ਰੋਕ ਲਗਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਗੁਰਦੁਆਰਾ ਮਾਮਲਿਆਂ ਦੇ ਜਾਨਕਾਰ ਇੰਦਰਮੋਹਨ ਸਿੰਘ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਲੀ ਚੋਣ ਕਮੀਸ਼ਨ ਵੱਲੋਂ ਵਰਤੀ ਜਾ ਰਹੀ ਢਿਲਾਈ ਕਰਕੇ ਦਿੱਲੀ ਹਾਈ ਕੋਰਟ ਵਿੱਚ ਪਾਈ ਗਈ ਪਟੀਸ਼ਨ ਤੋਂ ਬਾਅਦ ਇਹ ਮਸਲਾ ਹੁਣ ਹਲ ਹੋਣ ਵੱਲ ਤੁਰਿਆ ਹੈ। 2013 ਦੀਆਂ ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਇਕ ਪਾਰਟੀ ਲਈ ਰਾਖਵੇ ਰੱਖੇ ਗਏ ਚੋਣ ਨਿਸ਼ਾਨਾਂ ਵਿੱਚ ਬਾਲਟੀ ਨਿਸ਼ਾਨ ਨੂੰ ਵੀ ਰੱਖੇ ਜਾਣ ਤੇ ਅਕਾਲੀ ਦਲ ਵੱਲੋਂ ਚੋਣ ਕਮੀਸ਼ਨ ਕੋਲ ਆਪਣਾ ਐਤਰਾਜ਼ ਦਰਜ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਕਮੀਸ਼ਨ ਵੱਲੋਂ 2013 ਵਿੱਚ ਨੋਟਿਫਿਕੇਸ਼ਨ ਜਾਰੀ ਹੋਣ ਦਾ ਹਵਾਲਾ ਦੇ ਕੇ ਇਸ ਮਸਲੇ ਤੇ ਕੁਝ ਕਰਨ ਤੋਂ ਪਾਸਾ ਵੱਟ ਲਿਆ ਗਿਆ ਸੀ। ਦਿੱਲੀ ਵਿੱਚ ਪਾਰਟੀ ਕੋਲ ਗੁਰਦੁਆਰਾ ਚੋਣਾਂ ਸਮੇਂ ਬਾਲਟੀ ਚੋਣ ਨਿਸ਼ਾਨ ਰਾਖਵਾ ਹੋਣ ਦਾ ਦਾਅਵਾ ਕਰਦੇ ਹੋਏ ਪਾਰਟੀ ਪ੍ਰਧਾਨ ਵੱਲੋਂ ਹਾਈ ਕੋਰਟ ਵਿੱਚ ਕੀਤੀ ਗਈ ਪਹੁੰਚ ਤੇ ਜਸਟਿਸ ਵਿਭੂ ਬਾਖਰੂ ਵੱਲੋਂ ਬਾਲਟੀ ਚੋਣ ਨਿਸ਼ਾਨ ਕਿਸੇ ਵੀ ਪਾਰਟੀ ਜਾਂ ਅਜ਼ਾਦ ਉਮੀਦਵਾਰ ਨੂੰ ਦੇਣ ਤੇ ਰੋਕ ਲਗਾ ਦਿੱਤੀ ਗਈ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …