Friday, July 4, 2025
Breaking News

ਹਲਕਾ ਬਾਬਾ ਬਕਾਲਾ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਜੋਰਾਂ ‘ਤੇ

ਆਮ ਆਦਮੀ ਪਾਰਟੀ ਦਾ ਅਨੁਸ਼ਾਸ਼ਨ ਭੰਗ ਨਹੀ ਹੋਣ ਦਿੱਤਾ ਜਾਵੇਗਾ – ਡਾ. ਦਲਜੀਤ ਸਿੰਘ

PPN1001201504

ਰਈਆ, 10 ਜਨਵਰੀ (ਬਲਵਿੰਦਰ ਸੰਧੂ) – ਆਮ ਆਦਮੀ ਪਾਰਟੀ ਹਲਕਾ ਬਾਬਾ ਬਕਾਲਾ ਸਾਹਿਬ ਤੋ ਸੁਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਅੱਜ ਇੱਕ ਅਹਿਮ ਮੀਟਿੰਗ ਆਮ ਆਦਮੀ ਪਾਰਟੀ ਦੇ ਦਫਤਰ ਰਈਆ ਵਿਖੇ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਜੀਤ ਸਿੰਘ ਕੰਗ ਨੇ ਦੱਸਿਆ ਕਿ ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਦਾ ਕੰਮ ਪੂਰੇ ਜੋਰ ਸ਼ੋਰ ਨਾਲ ਚਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਮਿਸ਼ਨ ਵਿਸਥਾਰ ਨੂੰ ਬੜਾਵਾ ਦਿੰਦੇ ਹੋਏ ਸਰਗਮ ਵਲੰਟੀਅਰ ਸੁਖਦੇਵ ਸਿੰਘ ਸਾਬਕਾ ਸਰਪੰਚ ਵਡਾਲਾ, ਦਲਬੀਰ ਸਿੰਘ ਟੌਂਗ, ਸਰਬਜੀਤ ਸਿੰਘ ਘੁੱਕੜ, ਬਲਜੀਤ ਸਿੰਘ ਭੱਟੀ, ਬਲਜੀਤ ਸਿੰਘ ਸ਼ਾਨ, ਪ੍ਰਗਟ ਸਿੰਘ ਫੇਰੂਮਾਨ, ਸੁਖਦੇਵ ਸਿੰਘ, ਦਲਬੀਰ ਸਿੰਘ ਪੱਪੂ ਟੱਕਾਪੁਰ, ਦਰਸ਼ਨ ਸਿੰਘ, ਅਰਜਨ ਸਿੰਘ, ਜਸਵਿੰਦਰ ਸਿੰਘ ਖਿਲਚੀਆਂ, ਮਨਬੀਰ ਸਿੰਘ ਭੋਰਸ਼ੀ, ਸਰਵਣ ਸਿੰਘ ਸੰਮਾ ਕਲੇਰ ਘੁਮਾਣਮਦਨ ਲਾਲ ਬਾਵਾ ਧੂਲਕਾ ਭੀਮਸੇਨ ਬਹਿਲ, ਕਪਤਾਨ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਬਲਰਾਜ ਸਿੰਘ ਬੱਬੂ, ਪ੍ਰਭਜੋਤ ਸਿੰਘ ਦੋਲੋਨੰਗਲ, ਵਿਸ਼ਾਲ ਕੁਮਾਰ, ਅਜੀਤ ਸਿੰਘ ਜੀਤਾ, ਤੀਰਥ ਰਾਮ ਪੂਰਨ ਮਸੀਹ, ਬੀਬੀ ਗੁਰਮੀਤ ਕੌਰ ਕੰਗ, ਬੀਬੀ ਹੰਸ ਕੌਰ, ਬੀਬੀ ਪਰਮਜੀਤ ਕੌਰ, ਨਿਰਮਲ ਕੌਰ, ਬੀਬੀ ਪਰਮਿੰਦਰ ਕੌਰ ਬੀਬੀ ਰਾਜਵਿੰਦਰ ਕੌਰ ਬੇਵੀ, ਸਿਮਰਨਜੀਤ ਕੌਰ, ਆਦਿ ਨੇ ਹਜਾਰਾ ਦੀ ਤਾਦਾਦ ਵਿੱਚ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਕੀਤੀ ਅਤੇ ਉਹਨਾਂ ਦੱਸ਼ਿਆ ਕਿ ਮੈਂਬਰਸ਼ਿਪ ਪ੍ਰਤੀ ਲੋਕਾਂ ਦਾ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਮੈਬਰਸ਼ਿਪ ਨਾਲ ਸਬੰਧਿਤ ਸਾਰੀ ਸਮਗਰੀ ਆਮ ਆਦਮੀ ਪਾਰਟੀ ਦਫਤਰ ਰਈਆ ਵਿਖੇ ਉਪਲੱਬਧ ਹੈ।
ਕੰਗ ਵਲੋ ਹਲਕਾ ਬਾਬਾ ਬਕਾਲਾ ਸਾਹਿਬ ਦੀ ਮੈਂਬਰਸ਼ਿਪ ਤੇ ਬੂਥ ਲੈਵਲ ਦੀਆਂ ਕਮੇਟੀਆਂ ਦਾ ਸਾਰਾ ਰਿਕਾਰਡ ਡਾ. ਦਲਜੀਤ ਸਿੰਘ (ਚੇਅਰਮੈਨ ਅਨੂਸ਼ਾਸ਼ਨ ਕਮੇਟੀ, ਪੰਜਾਬ) ਨੂੰ ਜਮਾਂ ਕਰਵਾ ਦਿਤਾ ਗਿਆ ਹੈ ਤਾਂ ਜੋ ਉਹਨਾਂ ਵਲੋ ਪਾਰਟੀ ਦੇ ਅਗਲੇ ਪ੍ਰੋਗਰਾਮ ਸਹੀ ਢੰਗ ਨਾਲ ਚਲਾਏ ਜਾ ਸਕਣ।ਆਮ ਆਦਮੀ ਪਾਰਟੀ ਦਾ ਮਿਸ਼ਨ ਵਿਸ਼ਥਾਰ ਨੂੰ ਜਲਦੀ ਹੀ ਵਿਸ਼ਾਲ ਰੂਪ ਦੇ ਦਿੱਤਾ ਜਾਵੇਗਾ।ਡਾ. ਦਲਜੀਤ ਸਿੰਘ, ਅਸ਼ੋਕ ਤਲਵਾਰ, ਜਗਦੀਪ ਸਿੰਘ, ਹਰਜਿੰਦਰ ਸਿੰਘ ਧੰਜਲ, ਇਕਬਾਲ ਸਿੰਘ ਭੁੱਲਰ, ਤਰਸੇਮ ਸੈਣੀ, ਸੰਜੀਵ ਲਾਬਾ ਨੇ ਪ੍ਰੈਸ ਬਿਆਨ ਰਾਹੀ ਸੁਰਜੀਤ ਸਿੰਘ ਕੰਗ ਹਲਕਾ ਬਾਬਾ ਬਕਾਲਾ ਇੰਚਾਰਜ ਨੂੰ ਉਹਨਾਂ ਦੇ ਕੰਮ ਦੀ ਵਧਾਈ ਦਿੱਤੀ ਤੇ ਕਿਹਾ ਕਿ ਕੰਗ ਨੇ ਪੂਰੇ ਹਲਕੇ ਵਿੱਚ ਬਹੁਤ ਮੇਹਨਤ ਕੀਤੀ।ਜਿਸ ਕਾਰਨ ਆਮ ਆਦਮੀ ਪਾਰਟੀ ਬਾਬਾ ਬਕਾਲਾ ਹਲਕੇ ਵਿਚ ਬਹੁਤ ਹੀ ਮਜਬੂਤ ਹੋਕੇ ਉਭਰੀ ਹੈ।ਪ੍ਰੈਸ ਨੋਟ ਵਿਚ ਇਹ ਵੀ ਦੱਸਿਆ ਗਿਆ ਕਿ ਪਾਰਟੀ ਦਾ ਅਨੂਸ਼ਾਸ਼ਨ ਭੰਗ ਕਰਨ ਵਾਲੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਹਰ ਵਰਕਰ ਵਲੰਟੀਅਰ ਖੁੱਦ ਇਸ ਪਾਰਟੀ ਦਾ ਅਹੁਦੇਦਾਰ ਹੈ ਅਤੇ ਹਰ ਕੋਈ ਤਨੋ ਮਨੋ ਪਾਰਟੀ ਵਿੱਚ ਕੰਮ ਕਰ ਰਿਹਾ ਹੈ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply