ਨਵੀਂ ਦਿੱਲੀ, 18 ਜਨਵਰੀ (ਅੰਮ੍ਰਿਤ ਲਾਲ ਮੰਨਣ) – ਚੀਫ ਖਾਲਸਾ ਦੀਵਾਨ ਦੁਆਰਾ ਦਿੱਲੀ ਵਿਚ ਗੁਰਦੁਆਰਾ ਰਕਾਬ ਗੰਜ ਵਿਖੇ ਇਕ ਧਾਰਮਿਕ ਦੀਵਾਨ ਤੋਂ ਬਾਅਦ ਨਵੇਂ ਚੀਫ ਖਾਲਸਾ ਦੀਵਾਨ ਦੁਆਰਾ ਮੈਨੇਜਮੈਂਟ ਦਫਤਰ ਦਾ ਉਦਘਾਟਨ ਕੀਤਾ ਗਿਆ ।ਇਹ ਯਾਦਗਾਰੀ ਉਦਘਾਟਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਦੇ ਕਰ ਕਮਲਾਂ ਨਾਲ ਅਤੇ ਹੋਰ ਉਘੀਆਂ ਸਖਸੀਅਤਾਂ ਦੀ ਹਾਜਰੀ ਵਿਚ ਹੋਇਆਂ।
ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ. ਚਰਨਜੀਤ ਸਿੰਘ ਚੱਢਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੀਫ ਖਾਲਸਾ ਦੀਵਾਨ ਹਮੇਸ਼ਾ ਤੋਂ ਹੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਨੁੰ ਪ੍ਰਚੰਡ ਕਰਨ ਲਈ ਉਦਮਸ਼ੀਲ ਰਿਹਾ ਹੈ। ਵਿਦਿਅਕ ਅਤੇ ਧਾਰਮਿਕ ਖੇਤਰ ਵਿਚ ਮੋਹਰੀ ਰਹਿਣ ਵਾਲਾ ਚੀਫ ਖਾਲਸਾ ਦੀਵਾਨ ਦਿੱਲੀ ਵਿਖੇ ਵੀ ਇਸ ਸੇਵਾ ਨੂੰ ਤਨਦੇਹੀ ਨਾਲ ਨਿਭਾਵੇਗਾ।ਸ. ਮਨਜੀਤ ਸਿੰਘ ਜੀ.ਕੇ. ਨੇ ਨਵੇ ਦਫਤਰ ਦੀ ਵਧਾਈ ਦਿੰਦਿਆਂ ਚੀਫ ਖਾਲਸਾ ਦੀਵਾਨ ਵੱਲੋ ਦਿੱਲੀ ਵਿਖੇ ਇਕ ਵਰਲਡ ਕਲਾਸ ਸਕੂਲ ਖੌਲਣ ਲਈ ਹਰ ਸੰਭਵ ਸੁਹਿਯੋਗ ਦੇਣ ਦਾ ਭਰੋਸਾ ਦਿਵਾਇਆ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਦਿੱਲੀ ਵਿਚ ਚਲ ਰਹੇ ਸਕੂਲਾਂ ਵਿਚੋਂ ਇਕ ਸਕੂਲ ਚੀਫ ਖਾਲਸਾ ਦੀਵਾਨ ਨੂੰ ਸੌਪਣ ਦਾ ਵਾਅਦਾ ਕੀਤਾ। ਆਨਰੇਰੀ ਸਕੱਤਰ ਸ,ਨਰਿੰਦਰ ਸਿੰਘ ਖੁਰਾਨਾ ਨੇ ਕਿਹਾ ਕਿ ਮਾਡਰਨ ਸੁਵਿਧਾਵਾ ਨਾਮ ਲੈਸ ਇਹ ਨਵਾਂ ਦਫਤਰ ਸ਼ਹਿਰ ਦੇ ਸੈਂਟਰ ਵਿਚ ਸਥਾਪਤ ਹੈ ਜਿਥੌਂ ਚੀਫ ਖਾਲਸਾ ਦੀਵਾਨ ਦੇ ੱਿਦਲੀ ਵਿਖੇ ਵਿਕਾਸ ਅਤੇ ਧਾਰਮਿਕ ਕਾਰਜ ਸੰਚਾਲਿਤ ਹੋਣਗੇ।ਇਸ ਮੌਕੇ ਸ.ਸੁਰਜੀਤ ਸਿੰਘ, ਸ.ਅਮਰਜੀਤ ਸਿੰਘ, ਸ.ਹਰਮਿੰਦਰ ਸਿੰਘ, ਸ. ਮਨਮੋਹਨ ਸਿੰਘ ਸਾਹਨੀ, ਸ. ਬੀ ਐਸ ਸਾਹਨੀ, ਸ. ਹਰਜੀਤ ਸਿੰਘ ਚੱਢਾ, ਸ. ਇੰਦਰਪ੍ਰੀਤ ਸਿੰਘ ਚੱਢਾ, ਡਾ: ਧਰਮਵੀਰ ਸਿੰਘ ਅਤੇ ਹੋਰ ਉਘੀਆਂ ਸਖਸੀਅਤਾ ਹਾਜ਼ਰ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …