ਵਿਦਿਆਰਥੀਆਂ ਤੇ ਅਧਿਆਪਕਾਂ ਨੇ ਵੋਟਰ ਦਿਵਸ ਸਬੰਧੀ ਪ੍ਰਣ ਲਿਆ
ਬਟਾਲਾ, 24 ਜਨਵਰੀ (ਨਰਿੰਦਰ ਬਰਨਾਲ) – ਜਿਲਾ ਚੋਣ ਅਧਿਕਾਰੀ ਕਮ ਡਿਪਟੀ ਕਮਿਸਨਰ ਡਾ ਅਭੀਨਵ ਤ੍ਰਿਖਾ ਤੇ ਜਿਲਾ ਸਿਖਿਆ ਅਫਸਰ (ਸ) ਸ੍ਰੀ ਅਮਰਦੀਪ ਸਿਘ ਸੈਣੀ ਤੇ ਦਿਸਾ ਨਿਰਦੇਸਾਂ ਦੀ ਪਾਲਣਾ ਕਰਦਿਆਂ ੨੫ ਜਨਵਰੀ ਨੂੰ ਮਨਾਏ ਜਾ ਰਹੇ ਵੋਟਰ ਦਿਵਸ ਦੇ ਸਬੰਧ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਜੈਤੋਸਰਜਾ (ਗੁਰਦਾਸਪੁਰ) ਵਿਖੇ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਇਹ ਪ੍ਰਣ ਲਿਆ ਕਿ ਅਸੀ ਭਾਂਰਤ ਦੇ ਨਾਗਰਿਕ ਲੋਕਤੰਤਰ ਵਿਚ ਵਿਸਵਾਸ ਰੱਖਦੇ ਹੋਏ ਪ੍ਰਣ ਕਰਦੇ ਹਾਂ ਕਿ ਅਸੀ ਆਪਣੇ ਦੇਸ ਦੀਆਂ ਲੋਕਤੰਤਰ ਪ੍ਰੰਪਰਾਵਾਂ ਨੂੰ ਬਣਾਈ ਰੱਖਾਗੇ ਅਤੇ ਸੁਤੰਤਰ ਨਿਰਪੱਖ ਅਤੇ ਸਾਤੀ ਪੂਰਨ ਚੋਣ ਦੀ ਗਰਿਮਾ ਨੁੰ ਬਰਕਰਾਰ ਰੱਖਦੇ ਹੋਏ ਅਸੀ ਆਪਣੀ ਵੋਟ ਬਣਾਵਾਂਗੇ ਅਤੇ ਆਪਣੇ ਵੋਟ ਦੇ ਅਧਿਕਾਰ ਦਾ ਨਿਡਰ ਹੋ ਕੇ ਧਰਮ ਵਰਗ, ਜਾਤੀ , ਸਮੁਦਾਂਇ , ਭਾਸਾ ਜਾਂ ਕਿਸੇ ਲਾਲਚ ਦੇ ਪ੍ਰਭਾਂਵ ਤੋ ਬਿਨਾ ਇਸਤੇਮਾਲ ਕਰਾਂਗੇ। ਇਸ ਮੌਕੇ ਪ੍ਰਿੰਸੀਪਲ ਜਸਬੀਰ ਕੌਰ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟ ਦੀ ਵਰਤੋ ਬੜੀ ਸਮਝ ਨਾਲ ਕਰਨੀ ਚਾਹੀਦੀ ਹੈ ਤਾ ਜੋ ਵਧੀਆਂ ਲੋਕਤੰਤਰ ਦੀ ਪ੍ਰਾਪਤੀ ਹੋ ਸਕੇ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਜਿੰਨਾ ਦੀ ਵੀ ਉਮਰ ੧੮ ਸਾਲ ਦੀ ਹੈ ਉਹਨਾ ਨੂੰ ਆਪਣੀ ਵੋਟ ਪਿੰਡ ਦੇ ਬੀ ਐਲ ੳ ਤੋ ਬਣਾਊਣੀ ਚਾਹਦੀ ਹੈ।ਇਸ ਮੌਕੇ ਸਕੂਲ ਮੈਬਰਾ ਵਿਚ ਲਖਵਿੰਦਰ ਸਿੰਘ, ਨਰਿੰਦਰ ਸਿੰਘ ਬਿਸਟ, ਪਰਮਜੀਤ ਸਿੰਘ, ਨੀਰੂ ਬਾਲਾ, ਰਜਵੰਤ ਕੌਰ, ਮਨਦੀਪ ਕੌਰ, ਹਰਜਿੰਦਰ ਕੌਰ, ਰਜਿੰਦਰ ਕੌਰ, ਗੁਰਦੀਸ ਕੌਰ ਆਦਿ ਹਾਜਰ ਸਨ।